IND vs ENG : ਕਰੋ ਜਾਂ ਮਰੋ ਦੇ ਮੁਕਾਬਲੇ ''ਚ ਇੰਗਲੈਂਡ ਨਾਲ ਭਿੜੇਗਾ ਭਾਰਤ
Thursday, Mar 18, 2021 - 03:15 AM (IST)
ਅਹਿਮਦਾਬਾਦ- 3 ਵਿਚੋਂ 2 ਮੈਚਾਂ ’ਚ ਉਮੀਦ ਮੁਤਾਬਕ ਪ੍ਰਦਰਸ਼ਨ ਕਰਨ ’ਚ ਨਾਕਾਮ ਰਿਹਾ ਭਾਰਤ ਚੌਥੇ ‘ਕਰੋ ਜਾਂ ਮਰੋ’ ਟੀ-20 ਮੁਕਾਬਲੇ ’ਚ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਦੀ ਮਜ਼ਬੂਤ ਟੀਮ ਖਿਲਾਫ 5 ਮੈਚਾਂ ਦੀ ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਉਤਰੇਗਾ। ਭਾਰਤੀ ਟੀਮ ਨਾਲ ਹੀ ਚਾਹੇਗੀ ਕਿ ਜੇਕਰ ਉਹ ਟਾਸ ਗੁਆਉਂਦੀ ਹੈ ਤਾਂ ਇਹ ਮੈਚ ਦੇ ਨਤੀਜੇ ’ਚ ਫੈਸਲਾਕੁੰਨ ਸਾਬਤ ਨਾ ਹੋਵੇ। ਮੌਜੂਦਾ ਸੀਰੀਜ਼ ’ਚ ਹੁਣ ਤੱਕ ਟਾਸ ਜਿੱਤ ਕੇ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਆਸਾਨ ਜਿੱਤ ਦਰਜ ਕੀਤੀ ਹੈ।
ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ
ਭਾਰਤੀ ਕਪਤਾਨ ਵਿਰਾਟ ਕੋਹਲੀ ਹਾਲਾਂਕਿ ਚੰਗੇ ਪ੍ਰਦਰਸ਼ਨ ’ਤੇ ਜ਼ੋਰ ਦਿੰਦੇ ਰਹੇ ਹਨ। ਉਸ ਦਾ ਕਹਿਣਾ ਹੈ ਕਿ ਇਸ ਸਾਲ ਘਰੇਲੂ ਜ਼ਮੀਨ ’ਤੇ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਟੀਮ ਟੀਚੇ ਦਾ ਪਿੱਛਾ ਕਰੇ ਜਾਂ ਪਹਿਲਾਂ ਬੱਲੇਬਾਜ਼ੀ ਕਰੇ, ਉਸ ਨੂੰ ਚੰਗਾ ਪ੍ਰਦਰਸ਼ਨ ਕਰਨ ਦਾ ਜ਼ਰੂਰਤ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜੋ 2 ਮੈਚ ਗੁਆਏ ਹਨ, ਉਸ ’ਚ ਟੀਮ ਨੂੰ ਪਾਵਰਪਲੇਅ ’ਚ ਜੂੰਝਣਾ ਪਿਆ ਜਿਸ ਕਾਰਣ ਟੀਮ ਦੇ ਆਖਰੀ ਸਕੌਰ ’ਤੇ ਅਸਰ ਪਿਆ ਜਦਕਿ ਦੋਨੋਂ ਹੀ ਮੈਚਾਂ ’ਚ 1 ਬੱਲੇਬਾਜ਼ (ਕ੍ਰਮਵਾਰ ਸ਼੍ਰੇਅਸ ਅਈਅਰ ਅਤੇ ਵਿਰਾਟ ਕੋਹਲੀ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ
ਲੋਕੇਸ਼ ਰਾਹੁਲ ਦੀ ਖਰਾਬ ਫਾਰਮ ਦਾ ਖਮਿਆਜ਼ਾ ਵੀ ਭਾਰਤ ਨੂੰ ਭੁਗਤਣਾ ਪੈ ਰਿਹਾ ਹੈ ਪਰ ਕੋਹਲੀ ਸਪੱਸ਼ਟ ਕਰ ਚੁੱਕਾ ਹੈ ਕਿ ਕਰਨਾਟਕ ਦਾ ਇਹ ਬੱਲੇਬਾਜ਼ ਅਤੇ ਰੋਹਿਤ ਸ਼ਰਮਾ ਸਲਾਮੀ ਜੌੜੀ ਦੇ ਰੂਪ ’ਚ ਉਸ ਦੀ ਪਹਿਲ ਹੈ। ਇੰਗਲੈਂਡ ਦੇ ਤੂਫਾਨੀ ਗੇਂਦਬਾਜ਼ਾਂ ਮਾਰਕ ਵੁੱਡ ਅਤੇ ਜੋਫਰਾ ਆਰਚਰ ਨੇ ਪਹਿਲੇ 6 ਓਵਰਾਂ ’ਚ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ। ਇਹ ਦੋਨੋਂ ਵਿਕਟ ਤੋਂ ਜ਼ਿਆਦਾ ਉਛਾਲ ਹਾਸਲ ਕਰ ਕੇ ਭਾਰਤੀ ਬੱਲੇਬਾਜ਼ਾਂ ਨੂੰ ਮੁਸ਼ਕਿਲ ’ਚ ਪਾਉਣ ’ਚ ਸਫਲ ਰਹੇ ਹਨ।
ਤੀਜੇ ਮੈਚ ਤੋਂ ਬਾਅਦ ਕੋਹਲੀ ਦੇ ਬਿਆਨ ’ਤੇ ਗੌਰ ਕਰੀਏ ਤਾਂ ਹਾਰਦਿਕ ਪੰਡਯਾ ਅਤੇ ਵਾਸ਼ਿੰਗਟਨ ਸੁੰਦਰ ਦੇ ਨਾਲ ਟੀਮ ’ਚ ਇਕ ਹੋਰ ਆਲਰਾਊਂਡਰ ਨੂੰ ਜਗ੍ਹਾ ਮਿਲ ਸਕਦੀ ਹੈ। ਉਹ ਡੈਬਿਊ ਦਾ ਇੰਤਜ਼ਾਰ ਕਰ ਰਹੇ ਰਾਹੁਲ ਤੇਵਤੀਆ ਅਤੇ ਅਕਸ਼ਰ ਪਟੇਲ ’ਚੋਂ ਕੋਈ ਇਕ ਹੋ ਸਕਦਾ ਹੈ।
ਇਹ ਖ਼ਬਰ ਪੜ੍ਹੋ- ਕਰਨਾਟਕ - ਮਸਜਿਦਾਂ 'ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ 'ਤੇ ਰੋਕ
ਕੋਹਲੀ ਨੇ ਤੀਜੇ ਮੈਚ ’ਚ 77 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਪਰ ਮੇਜ਼ਬਾਨ ਟੀਮ ਦੇ ਗੇਂਦਬਾਜ਼ ਵਿਰੋਧੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ’ਚ ਨਾਕਾਮ ਰਿਹਾ ਅਤੇ ਜੋਸ ਬਟਲਰ ਨੇ ਤੂਫਾਨੀ ਪਾਰੀ ਖੇਡ ਕੇ ਟੀਮ ਦੀ ਜਿੱਤ ਪੱਕੀ ਕੀਤੀ। ਭਾਰਤ ਨੇ ਜਦੋਂ ਬਾਅਦ ’ਚ ਗੇਂਦਬਾਜ਼ੀ ਕੀਤੀ ਤਾਂ ਟੀਮ ਦੇ ਨੰਬਰ-1 ਸਿਪਨਰ ਯੁਜਵੇਂਦਰ ਚਾਹਲ ਨੇ ਦੋਨੋਂ ਮੁਕਾਬਲਿਆਂ ’ਚ ਖੂਬ ਦੌੜਾਂ ਦਿੱਤੀਆਂ। ਆਲਰਾਊਂਡਰ ਦੇ ਰੂਪ ’ਚ ਹਾਰਦਿਕ ਪੰਡਯਾ ਦੀ ਵਾਪਸੀ ਪ੍ਰਭਾਵੀ ਰਹੀ ਪਰ ਉਹ ਹੁਣ ਤੱਕ ਕੋਈ ਵੀ ਵਿਕਟ ਨਹੀਂ ਲੈ ਸਕਿਆ। ਸੱਟ ਲੱਗਣ ਤੋਂ ਬਾਅਦ ਵਾਪਸੀ ਕਰਦੇ ਹੋਏ ਪਹਿਲੀ ਸੀਰੀਜ਼ ਖੇਡ ਰਹੇ ਭੁਵਨੇਸ਼ਵਰ ਕੁਮਾਰ ਨੇ ਕਿਫਾਇਤੀ ਗੇਂਦਬਾਜ਼ੀ ਕੀਤੀ ਪਰ ਟੀਮ ਨੂੰ ਉਸ ਤੋਂ ਉਮੀਦ ਹੈ ਕਿ ਉਹ ਨਵੀਂ ਗੇਂਦ ਨਾਲ ਨਿਯਮਿਤ ਵਿਕਟਾਂ ਲਵੇ।
ਇਹ ਖ਼ਬਰ ਪੜ੍ਹੋ- ਊਧਵ ਸਰਕਾਰ ਨੇ ਪਰਮਵੀਰ ਸਿੰਘ ਨੂੰ ਮੁੰਬਈ ਪੁਲਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਇਆ
ਭਾਰਤ ਦੇ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ, ਜਿਸ ਨੇ 6.95 ਪ੍ਰਤੀ ਓਵਰ ਦੀ ਸ਼ਾਨਦਾਰ ਇਕਾਨੋਮੀ ਰੇਟ ਦੇ ਨਾਲ 4 ਵਿਕਟਾਂ ਲਈਆਂ ਹਨ। ਭਾਰਤ ਦੇ 1-2 ਨਾਲ ਪਛੜਣ ਦੇ ਬਾਵਜੂਦ ਅੰਤਿਮ ਇਲੈਵਨ ’ਚ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਭਾਰਤ ਦੀ ਤਰ੍ਹਾਂ ਇੰਗਲੈਂਡ ਵੀ ਹਰ ਤਰ੍ਹਾਂ ਦੇ ਹਾਲਾਤ ’ਚ ਜਿੱਤ ਦਰਜ ਕਰਨਾ ਚਾਹੁੰਦਾ ਹੈ ਅਤੇ ਟੀਮ ਪਿਛਲੇ ਮੈਚ ’ਚ ਜਿੱਤ ਨਾਲ ਉਤਸ਼ਾਹਿਤ ਹੋਵੇਗੀ। ਬਟਲਰ ਦੀ ਫਾਰਮ ’ਚ ਵਾਪਸੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੋਵੇਗੀ ਕਿਉਂਕਿ ਜਿਸ ਦਿਨ ਬੱਲੇਬਾਜ਼ ਲੈਅ ’ਚ ਹੁੰਦਾ ਹੈ ਤਾਂ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਨੱਪਣ ਦੀ ਸਮਰੱਥਾ ਰੱਖਦਾ ਹੈ।
ਭਾਰਤ ਖਿਲਾਫ 2 ਟੈਸਟ ’ਚ ਬੁਰੀ ਤਰ੍ਹਾਂ ਨਾਕਾਮ ਰਹੇ ਜਾਨੀ ਬੇਯਰਸਟੋ ਨੇ ਮੰਗਲਵਾਰ ਨੂੰ ਹੌਸਲਾ ਵਧਾਉਣ ਵਾਲੀ ਅਜੇਤੂ 40 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਨੂੰ ਹੁਣ ਦੁਨੀਆ ਦੇ ਨੰਬਰ-1 ਟੀ-20 ਬੱਲੇਬਾਜ਼ ਡੇਵਿਡ ਮਲਾਨ ਦੇ ਫਾਰਮ ’ਚ ਪਰਤਣ ਦਾ ਇੰਤਜ਼ਾਰ ਹੈ। ਭਾਰਤ ਨੇ ਜੇਕਰ ਦੁਨੀਆ ਦੀ ਨੰਬਰ-1 ਟੀਮ ਨੂੰ ਵੀਰਵਾਰ ਰਾਤ ਨੂੰ ਸੀਰੀਜ਼ ਜਿੱਤਣ ਤੋਂ ਰੋਕਣਾ ਹੈ ਤਾਂ ਵਿਸ਼ੇਸ਼ ਯਤਨ ਕਰਨੇ ਹੋਣਗੇ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।