ਆਸਟਰੇਲੀਆ ਤੇ ਇੰਗਲੈਂਡ ਵਿਰੁੱਧ ਡੇਅ-ਨਾਈਟ ਟੈਸਟ ਖੇਡੇਗਾ ਭਾਰਤ

02/16/2020 10:36:01 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਭਾਰਤ ਦੇ 2020-21 ਦੇ ਆਸਟਰੇਲੀਆ ਦੌਰੇ ਤੇ ਜਨਵਰੀ-ਫਰਵਰੀ 2021 'ਚ ਇੰਗਲੈਂਡ ਵਿਰੁੱਧ ਡੇਅ-ਨਾਈਟ ਟੈਸਟ ਖੇਡਣ ਨੂੰ ਮੰਜੂਰੀ ਦੇ ਦਿੱਤੀ ਹੈ। ਬੀ. ਸੀ. ਸੀ. ਆਈ. ਦੀ ਸਰਵਉੱਚ ਪ੍ਰੀਸ਼ਦ ਨੇ ਐਤਵਾਰ ਨੂੰ ਇੱਥੇ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ, ਜਿਸ 'ਚ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਸ਼ਾਮਲ ਹੋਏ ਸਨ। ਭਾਰਤ ਨੂੰ 2020-21 'ਚ ਆਸਟਰੇਲੀਆ ਦਾ ਦੌਰਾ ਕਰਨਾ ਹੈ, ਜਿੱਥੇ ਭਾਰਤੀ ਟੀਮ ਨੂੰ ਦਸੰਬਰ ਤੇ ਜਨਵਰੀ ਦੇ ਵਿਚ ਚਾਰ ਟੈਸਟ ਖੇਡਣੇ ਹਨ। ਇਕ ਹੋਰ ਮਹੱਤਵਪੂਰਨ ਫੈਸਲੇ 'ਚ ਬੀ. ਸੀ. ਸੀ. ਆਈ. ਨੇ ਮੋਟੇਰਾ ਅਹਿਮਦਾਬਾਦ ਦੇ ਨਵਨਿਰਮਿਤ ਸਟੇਡੀਅਮ ਨੂੰ ਇੰਗਲੈਂਡ ਵਿਰੁੱਧ ਡੇ-ਨਾਈਟ ਟੈਸਟ ਦੇ ਸੰਭਵ ਸਥਾਨ ਦੇ ਤੌਰ 'ਤੇ ਚੁਣਿਆ ਗਿਆ। ਇੰਗਲੈਂਡ ਨੂੰ ਜਨਵਰੀ-ਫਰਵਰੀ 2021 'ਚ ਭਾਰਤ 'ਚ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ ਤੇ ਉਸ ਸੀਰੀਜ਼ ਦੌਰਾਨ ਇਹ ਡੇ-ਨਾਈਟ ਟੈਸਟ ਮੈਚ ਖੇਡਿਆ ਜਾਵੇਗਾ।
 

 

Gurdeep Singh

Content Editor

Related News