ਭਾਰਤ ਦਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ, 18-0 ਨਾਲ ਵਿਰੋਧੀਆਂ ਨੂੰ ਦਿੱਤੀ ਮਾਤ

Thursday, May 25, 2023 - 03:34 PM (IST)

ਸਲਾਲਾ : ਮੌਜੂਦਾ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਇੱਥੇ ਸੁਲਤਾਨ ਕਬੂਸ ਯੂਥ ਕੰਪਲੈਕਸ ਵਿੱਚ ਚੀਨੀ ਤਾਈਪੇ ਨੂੰ 18-0 ਨਾਲ ਹਰਾ ਕੇ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਟੀਮ ਚੀਨੀ ਤਾਈਪੇ ਦੇ ਡਿਫੈਂਸ ਨੂੰ ਲਗਾਤਾਰ ਢਹਿ-ਢੇਰੀ ਕਰਨ ਅਤੇ ਗੋਲ ਕਰਨ ਵਿੱਚ ਕਾਮਯਾਬ ਰਹੀ।

ਇਹ ਵੀ ਪੜ੍ਹੋ : IPL 2023 ਦੇ Qualifier 'ਚ ਪਹੁੰਚੀ ਮੁੰਬਈ ਇੰਡੀਅਨਜ਼, ਟੂਰਨਾਮੈਂਟ ਤੋਂ ਬਾਹਰ ਹੋਈ ਲਖ਼ਨਊ

ਭਾਰਤ ਲਈ ਅਰਿਜੀਤ ਸਿੰਘ ਹੁੰਦਲ (19ਵੇਂ, 29ਵੇਂ, 30ਵੇਂ, 59ਵੇਂ) ਅਤੇ ਅਮਨਦੀਪ (38ਵੇਂ, 39ਵੇਂ, 41ਵੇਂ) ਨੇ ਹੈਟ੍ਰਿਕ ਬਣਾਈਆਂ ਜਦਕਿ ਬੌਬੀ ਸਿੰਘ ਧਾਮੀ (10ਵੇਂ ਅਤੇ 46ਵੇਂ), ਆਦਿਤਿਆ ਅਰਜੁਨ ਲਲਾਗੇ (37ਵੇਂ ਅਤੇ 39ਵੇਂ) ਅਤੇ ਕਪਤਾਨ ਉੱਤਮ ਸਿੰਘ (38ਵੇਂ, 39ਵੇਂ, 41ਵੇਂ) 10ਵੇਂ ਅਤੇ 59ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ। ਸ਼ਾਰਦਾ ਨੰਦ ਤਿਵਾਰੀ (11ਵਾਂ), ਅੰਗਦ ਬੀਰ ਸਿੰਘ (37ਵਾਂ), ਅਮੀਰ ਅਲੀ (51ਵਾਂ), ਬੌਬੀ ਪੂਵੰਨਾ ਚੰਦੂਰਾ (54ਵੇਂ) ਅਤੇ ਯੋਗੰਬਰ ਰਾਵਤ (60ਵਾਂ) ਨੇ ਵੀ ਇੱਕ-ਇੱਕ ਗੋਲ ਕਰਕੇ ਪੂਲ ਏ ਲਈ ਮੈਚ ਨੂੰ ਇੱਕਤਰਫਾ ਬਣਾਇਆ।

ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਦੀ ਭੈਣ ਨੂੰ ਮਿਲੀਆਂ ਜਬਰ-ਜ਼ਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ, FIR ਦਰਜ ਕਰਨ ਦੀ ਮੰਗ

ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਜਾਪਾਨ ਨਾਲ ਹੋਵੇਗਾ, ਜਦਕਿ ਟੀਮ ਸ਼ਨੀਵਾਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਅਤੇ ਐਤਵਾਰ ਨੂੰ ਥਾਈਲੈਂਡ ਨਾਲ ਭਿੜੇਗੀ। ਭਾਰਤ ਦਾ ਟੀਚਾ ਇੱਥੇ ਟੂਰਨਾਮੈਂਟ ਜਿੱਤ ਕੇ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਹੋਵੇਗਾ। ਟੂਰਨਾਮੈਂਟ ਵਿੱਚ ਚੋਟੀ ਦੀਆਂ ਤਿੰਨ ਟੀਮਾਂ ਦਸੰਬਰ ਵਿੱਚ ਮਲੇਸ਼ੀਆ ਵਿੱਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News