IND vs SA: ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ''ਚੋਂ ਬਾਹਰ ਹੋਇਆ ਇਹ ਧਾਕੜ ਖਿਡਾਰੀ
Wednesday, Nov 12, 2025 - 06:51 PM (IST)
ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 14 ਨਵੰਬਰ ਤੋਂ 2 ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੁਕਾਬਲੇ ਲਈ ਟੀਮ ਇੰਡੀਆ ਸਖ਼ਤ ਮਿਹਨਤ ਕਰ ਰਹੀ ਹੈ। ਇਸ ਵਿਚਕਾਰ ਟੀਮ ਇੰਡੀਆ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਦਰਅਸਲ, ਇਕ ਨੌਜਵਾਨ ਖਿਡਾਰੀ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੇ ਦੂਜੇ ਅਭਿਆਸ ਸੈਸ਼ਨ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਅਸਿਸਟੈਂਟ ਕੋਚ ਟੈਨਡੇਸ਼ਕਾਟੋ ਨੇ ਵੀ ਇਸ ਖਿਡਾਰੀ 'ਤੇ ਵੱਡੀ ਅਪਡੇਟ ਦਿੱਤੀ ਸੀ।
ਟੀਮ ਇੰਡੀਆ 'ਚੋਂ ਬਾਹਰ ਕੀਤਾ ਗਿਆ ਇਹ ਖਿਡਾਰੀ
ਮੀਡੀਆ ਰਿਪੋਰਟਾਂ ਮੁਤਾਬਕ, ਦੱਖਣੀ ਅਫਰੀਕਾ ਦੇ ਖਿਲਾਫ ਸ਼ੁਰੂਆਤੀ ਟੈਸਟ ਮੈਚ ਤੋਂ ਪਹਿਲਾਂ ਨੌਜਵਾਨ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਨੂੰ ਟੀਮ 'ਚੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਟੈਨਡੇਸ਼ਕਾਟੇ ਪ੍ਰੈੱਸ ਕਾਨਫਰੰਸ 'ਚ ਹੀ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਨਿਤੀਸ਼ ਕੁਮਾਰ ਰੈੱਡੀ ਨੂੰ ਪਹਿਲੇ ਮੈਚ 'ਚ ਬਾਹਰ ਬੈਠਣਾ ਪੈ ਸਕਦਾ ਹੈ। ਅਜਿਹੇ 'ਚ ਉਹ ਹੁਣ ਰਾਜਕੋਟ 'ਚ ਦੱਖਣੀ ਅਫਰੀਕਾ-ਏ ਖਿਲਾਫ ਚੱਲ ਰਹੀ ਸੀਰੀਜ਼ ਲਈ ਭਾਰਤ-ਏ ਟੀਮ ਨਾਲ ਜੁੜਨਗੇ। ਉਹ ਹਾਲ ਹੀ 'ਚ ਸੱਟ ਤੋਂ ਠੀਕ ਹੋ ਕੇ ਵੀ ਪਰਤੇ ਹਨ, ਅਜਿਹੇ 'ਚ ਮੈਨੇਜਮੈਂਟ ਉਨ੍ਹਾਂ ਨੂੰ ਜ਼ਿਆਦਾ ਖੇਡਣ ਦਾ ਸਮਾਂ ਅਤੇ ਮੈਚ ਫਿੱਟਨੈੱਸ ਦੇਣੀ ਚਾਹੁੰਦਾ ਹੈ।
ਨਿਤੀਸ਼ ਕੁਮਾਰ ਰੈੱਡੀ ਹਾਲ ਹੀ 'ਚ ਆਸਟ੍ਰੇਲੀਆ ਦੌਰੇ 'ਤੇ ਭਾਰਤੀ ਟੀਮ ਦਾ ਹਿੱਸਾ ਸਨ ਪਰ ਵਨਡੇ ਸੀਰੀਜ਼ ਦੇ ਦੂਜੇ ਮੈਚ ਦੌਰਾਨ ਉਨ੍ਹਾਂ ਨੂੰ ਪੈਰਾਂ ਦੀ ਕਵਾਡ੍ਰਾਈਸਪੇਸ ਮਸਲ 'ਚ ਸੱਟ ਲੱਗੀ ਸੀ। ਇਸਤੋਂ ਬਾਅਦ ਧੌਣ 'ਚ ਜਕੜਨ ਕਾਰਨ ਉਨ੍ਹਾਂ ਨੂੰ ਟੀ-20 ਸੀਰੀਜ਼ ਦੇ ਸ਼ੁਰੂਆਤੀ ਮੈਚਾਂ 'ਚੋਂ ਬਾਹਰ ਕਰ ਦਿੱਤਾ ਸੀ। ਹੁਣ ਉਨ੍ਹਾਂ ਪੂਰੀ ਤਰ੍ਹਾਂ ਫਿੱਟ ਹੋ ਕੇ ਵਾਪਸੀ ਕੀਤੀ ਸੀ ਅਤੇ ਅਭਿਆਸ ਸੈਸ਼ਨ 'ਚ ਵੀ ਕਾਫੀ ਪਸੀਨਾ ਵਹਾਉਂਦੇ ਹੋਏ ਨਜ਼ਰ ਆਏ ਸਨ ਪਰ ਪਲੇਇੰਗ-11 'ਚ ਜਗ੍ਹਾ ਨਾ ਮਿਲਣ ਦੇ ਚਲਦੇ ਉਨ੍ਹਾਂ ਨੂੰ ਰਿਲੀਜ਼ ਕੀਤਾ ਗਿਆ ਹੈ।
