ਭਾਰਤ ਨੇ ਆਸਟਰੇਲੀਆ ਦੌਰੇ ਦੀ ਜਿੱਤ ਨਾਲ ਕੀਤੀ ਸ਼ੁਰੂਆਤ

Wednesday, May 08, 2019 - 10:24 PM (IST)

ਭਾਰਤ ਨੇ ਆਸਟਰੇਲੀਆ ਦੌਰੇ ਦੀ ਜਿੱਤ ਨਾਲ ਕੀਤੀ ਸ਼ੁਰੂਆਤ

ਪਰਥ — ਭਾਰਤੀ ਹਾਕੀ ਟੀਮ ਨੇ ਬੁੱਧਵਾਰ ਨੂੰ ਪੱਛਮੀ ਆਸਟਰੇਲੀਆ ਥੰਡਰਸਟਿਕਸ ਨੂੰ 2-0 ਨਾਲ ਹਰਾ ਕੇ ਆਪਣੇ ਆਸਟਰੇਲੀਆ ਦੌਰੇ ਦੀ ਸਕਾਰਾਤਮਕ ਸ਼ੁਰੂਆਤ ਕੀਤੀ। ਭਾਰਤ ਵੱਲੋਂ ਬੀਰੇਂਦਰ ਲਾਕੜਾ (23ਵੇਂ ਮਿੰਟ) ਤੇ ਹਰਮਨਪ੍ਰਰੀਤ ਸਿੰਘ (50ਵੇਂ ਮਿੰਟ) ਨੇ ਗੋਲ ਕੀਤੇ ਜਿਸ ਨਾਲ ਟੀਮ ਪਹਿਲਾ ਮੈਚ ਜਿੱਤਣ ਵਿਚ ਸਫਲ ਰਹੀ। ਭਾਰਤੀ ਟੀਮ ਇਸ ਦੌਰੇ ਵਿਚ 15 ਤੇ 17 ਮਈ ਨੂੰ ਆਸਟਰੇਲੀਆ ਦੀ ਰਾਸ਼ਟਰੀ ਟੀਮ ਖ਼ਿਲਾਫ਼ ਵੀ ਮੈਚ ਖੇਡੇਗੀ। ਸ਼ੁਰੂਆਤੀ ਮੈਚ ਖੇਡ ਰਹੇ ਜਸਕਰਨ ਸਿੰਘ ਨੂੰ ਪੰਜਵੇਂ ਮਿੰਟ ਵਿਚ ਹੀ ਮੌਕਾ ਮਿਲਿਆ ਪਰ ਉਹ ਇਸ ਦਾ ਫ਼ਾਇਦਾ ਨਾ ਉਠਾ ਸਕੇ। ਭਾਰਤ ਨੂੰ ਹਾਲਾਂਕਿ 23ਵੇਂ ਮਿੰਟ ਵਿਚ ਲਾਕੜਾ ਨੇ ਬੜ੍ਹਤ ਦਿਵਾ ਦਿੱਤੀ। ਭਾਰਤ ਨੂੰ 50ਵੇਂ ਮਿੰਟ ਪੈਨਲਟੀ ਕਾਰਨ ਮਿਲਿਆ ਜਿਸ ਨੂੰ ਹਰਮਨਪ੍ਰਰੀਤ ਨੇ ਗੋਲ ਵਿਚ ਬਦਿਲਆ। ਭਾਰਤ ਆਪਣਾ ਅਗਲਾ ਮੈਚ 10 ਮਈ ਨੂੰ ਆਸਟਰੇਲੀਆ-ਏ ਖ਼ਿਲਾਫ਼ ਖੇਡੇਗਾ।


author

Gurdeep Singh

Content Editor

Related News