ਭਾਰਤ ਨੂੰ ਪਾਕਿ ਨਾਲ ਖੇਡਣਾ ਚਾਹੀਦੈ, ਬਿਆਨ ਦੇ ਕੇ ਬੁਰੇ ਫਸੇ ਸਚਿਨ

02/23/2019 12:23:34 PM

ਨਵੀਂ ਦਿੱਲੀ : ਵਿਸ਼ਵ ਕੱਪ ਵਿਚ ਪਾਕਿਸਤਾਨ ਦੇ ਨਾਲ ਖੇਡਣ ਨੂੰ ਲੈ ਕੇ ਕ੍ਰਿਕਟ ਦਿੱਗਜਾਂ ਦਾ ਦਿਲ ਜਿੱਥੇ ਦੇਸ਼ ਦੇ ਫੈਸਲੇ ਦੇ ਨਾਲ ਖੜਾ ਹੈ ਤਾਂ ਉੱਥੇ ਹੀ ਇਸ ਮਾਮਲੇ 'ਤੇ ਉਸ ਦੀ ਵਿਅਕਤੀਗਤ ਰਾਏ ਵੱਖ-ਵੱਖ ਹੈ। ਭਾਰਤ ਦੇ ਆਫ ਸਪਿਨਰ ਹਰਭਜਨ ਸਿੰਘ ਅਤੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਇਸ ਮੁੱਧੇ 'ਤੇ ਆਪਣੀ ਰਾਏ ਦੇ ਚੁੱਕੇ ਹਨ ਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ ਸਾਰੇ ਤਰ੍ਹਾਂ ਦੇ ਖੇਡ ਸਬੰਧ ਖਤਮ ਕਰਨੇ ਚਾਹੀਦੇ ਹਨ ਤਾਂ ਉੱਥੇ ਹੀ ਸਚਿਨ ਤੇਂਦੁਲਕਰ ਅਤੇ ਸੁਨੀਲ ਗਵਾਸਕਰ ਵਰਗੇ ਧਾਕੜ ਖਿਡਾਰੀਆਂ ਦਾ ਮੰਨਣਾ ਹੈ ਕਿ ਭਾਰਤ ਨੂੰ ਵਿਸ਼ਵ ਕੱਪ ਵਿਚ ਪਾਕਿ ਦੇ ਨਾਲ ਮੈਚ ਖੇਡਣਾ ਚਾਹੀਦਾ ਅਤੇ ਉਸ ਨੂੰ ਹਰਾਉਣਾ ਚਾਹੀਦਾ ਹੈ। 

ਸਚਿਨ ਨੇ ਪਾਕਿ ਦੇ ਨਾਲ ਖੇਡਣ ਨੂੰ ਲੈ ਕੇ ਆਪਣੇ ਰਾਏ ਦਿੰਦਿਆਂ ਕਿਹਾ ਸੀ ਕਿ ਪਾਕਿਸਤਾਨ ਦੇ ਨਾਲ ਖੇਡਣ 'ਤੇ ਸਾਨੂੰ 2 ਅੰਕ ਗੁਆਉਣੇ ਪੈਣੇ ਹਨ। ਮੈਂ ਵਿਅਕਤੀਗਤ ਤੌਰ 'ਤੇ ਇਸ ਦੇ ਖਿਲਾਫ ਹਾਂ ਪਰ ਦੇਸ਼ ਜੋ ਫੈਸਲਾ ਕਰੇਗਾ ਮੈਂ ਉਸ ਦਾ ਸਮਰੱਥਨ ਕਰਾਂਗਾ, ਨਾਲ ਹੀ ਸਚਿਨ ਨੇ ਇਹ ਵੀ ਕਿਹਾ ਕਿ ਭਾਰਤ ਹਮੇਸ਼ਾ ਸਭ ਤੋਂ ਉੱਪਰ ਹੈ। ਸਚਿਨ ਦਾ ਪਾਕਿ ਦੇ ਨਾਲ ਖੇਡਣ ਦੀ ਇੱਛਾ ਜ਼ਾਹਿਰ ਕਰਨਾ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਹੈ ਅਤੇ ਬੁਰੀ ਤਰ੍ਹਾਂ ਨਾਲ ਸੋਸ਼ਲ ਮੀਡੀਆ 'ਤੇ ਇਸ ਦੇ ਚਲਦੇ ਟਰੋਲ ਹੋ ਗਏ। ਲੋਕਾਂ ਨੇ ਕਿਹਾ ਹੈ ਕਿ ਤੁਹਾਡੇ ਤੋਂ ਅਜਿਹੀ ਉਮੀਦ ਨਹੀਂ ਸੀ।

ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਸਚਿਨ ਨੇ ਇਹ ਬੇਹੱਦ ਹੀ ਡਿਪਲੋਮੈਟਿਕ ਕਿਸਮ ਦੀ ਪ੍ਰਕਿਰਿਆ ਦਿੱਤੀ ਹੈ। ਉਸ ਨੇ ਖੁੱਦ ਨੂੰ ਬਚਾਉਂਦਿਆਂ ਆਪਣੀ ਗੱਲ ਵੀ ਕਹਿ ਦਿੱਤੀ ਹੈ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਸਚਿਨ ਨੂੰ ਕਦੇ ਵੀ ਕਿਸੇ ਵੱਡੇ ਮੁੱਧੇ 'ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਨਹੀਂ ਦੇਖਿਆ ਗਿਆ ਹੈ।
PunjabKesari

PunjabKesari

PunjabKesari

ਹਾਲਾਂਕਿ ਕੁਝ ਪ੍ਰਸ਼ੰਸਕ ਅਜਿਹੇ ਵੀ ਸੀ ਜੋ ਸਚਿਨ ਦਾ ਬਚਾਅ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਸਚਿਨ ਦੇ ਬਿਆਨ ਨਾਲ ਭਾਂਵੇ ਹੀ ਕਾਫੀ ਲੋਕ ਅਸੰਤੁਸ਼ਟ ਹੋਣ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਕ੍ਰਿਕਟ ਵਿਚ ਖੇਡਣ ਵਾਲੇ ਮਹਾਨ ਬੱਲੇਬਾਜ਼ ਭਾਰਤ ਨਾਲ ਸਬੰਧ ਰੱਖਦੇ ਹਨ ਅਤੇ ਇਹ ਗੱਲ ਸਾਨੂੰ ਕਿੰਨੇ ਮਾਣ ਦਾ ਅਹਿਸਾਸ ਕਰਾਉਂਦੀ ਹੈ।


Related News