ਭਾਰਤ ਨੇ ਆਇਰਲੈਂਡ ਵਿਰੁੱਧ ਦੂਜੇ ਵਨਡੇ ਮੈਚ ਵਿੱਚ ਪੰਜ ਵਿਕਟਾਂ ''ਤੇ 370 ਦੌੜਾਂ ਬਣਾਈਆਂ

Sunday, Jan 12, 2025 - 04:27 PM (IST)

ਭਾਰਤ ਨੇ ਆਇਰਲੈਂਡ ਵਿਰੁੱਧ ਦੂਜੇ ਵਨਡੇ ਮੈਚ ਵਿੱਚ ਪੰਜ ਵਿਕਟਾਂ ''ਤੇ 370 ਦੌੜਾਂ ਬਣਾਈਆਂ

ਰਾਜਕੋਟ- ਜੇਮਿਮਾ ਰੌਡਰਿਗਜ਼ ਦੀ 102 ਦੌੜਾਂ ਦੀ ਅਜੇਤੂ ਪਾਰੀ ਅਤੇ ਹੋਰ ਬੱਲੇਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਨੇ ਭਾਰਤ ਨੂੰ ਆਇਰਲੈਂਡ ਵਿਰੁੱਧ ਦੂਜੇ ਮਹਿਲਾ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਐਤਵਾਰ ਇੱਥੇ ਪੰਜ ਵਿਕਟਾਂ ਦੇ ਨੁਕਸਾਨ 'ਤੇ 370 ਦੌੜਾਂ ਦਾ ਵੱਡਾ ਸਕੋਰ ਬਣਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਸਮ੍ਰਿਤੀ ਮੰਧਾਨਾ (73) ਅਤੇ ਪ੍ਰਤੀਕਾ ਰਾਵਲ (67) ਨੇ ਪਹਿਲੀ ਵਿਕਟ ਲਈ 156 ਦੌੜਾਂ ਜੋੜੀਆਂ। ਫਿਰ ਰੌਡਰਿਗਜ਼ ਅਤੇ ਹਰਲੀਨ ਦਿਓਲ (89) ਨੇ ਤੀਜੀ ਵਿਕਟ ਲਈ 183 ਦੌੜਾਂ ਜੋੜੀਆਂ।


author

Tarsem Singh

Content Editor

Related News