ਭਾਰਤ ਨੇ ਮਲੇਸ਼ੀਆ ਨਾਲ ਖੇਡਿਆ ਗੋਲ ਰਹਿਤ ਡਰਾਅ
Wednesday, Oct 24, 2018 - 12:22 AM (IST)

ਮਸਕਟ- ਮੰਗਲਵਾਰ ਇੱਥੇ ਸਾਬਕਾ ਚੈਂਪੀਅਨ ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ ਟੂਰਨਾਮੈਂਟ-2018 ਵਿਚ ਲਗਾਤਾਰ ਤਿੰਨ ਜਿੱਤ ਦਰਜ ਕਰਨ ਉਪਰੰਤ ਚੌਥੇ ਰਾਊਂਡ ਰੌਬਿਨ ਮੈਚ ਵਿਚ ਮਲੇਸ਼ੀਆ ਨਾਲ ਗੋਲ ਰਹਿਤ ਡਰਾਅ ਖੇਡਿਆ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਮੇਜ਼ਬਾਨ ਓਮਾਨ ਨੂੰ 11-0 ਨਾਲ ਤੇ ਫਿਰ ਪਾਕਿਸਤਾਨ ਨੂੰ 3-1 ਤੇ ਜਾਪਾਨ ਨੂੰ 9-0 ਨਾਲ ਹਰਾਇਆ ਸੀ ਪਰ ਉਹ ਪੁਰਾਣੀ ਵਿਰੋਧੀ ਟੀਮ ਮਲੇਸ਼ੀਆ ਵਿਰੁੱਧ ਜਿੱਤ ਦਰਜ ਕਰਨ ਵਿਚ ਕਾਮਯਾਬ ਨਹੀਂ ਹੋ ਸਕਿਆ।
ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਭਾਰਤ ਨੂੰ ਮੈਚ ਦੌਰਾਨ 3 ਪੈਨਲਟੀ ਕਾਰਨਰ ਮਿਲੇ ਪਰ 12ਵੀਂ ਰੈਂਕਿੰਗ ਦੀ ਟੀਮ ਮਲੇਸ਼ੀਆ ਨੇ ਸ਼ਾਨਦਾਰ ਖੇਡ ਦਿਖਾਇਆ ਤੇ ਇਕ ਵੀ ਗੋਲ ਨਹੀਂ ਹੋਣ ਦਿੱਤਾ।