ਮਾਲਦੀਵ ''ਚ ਕ੍ਰਿਕਟ ਸਟੇਡੀਅਮ ਬਣਾਉਣ ''ਤੇ ਰਾਜ਼ੀ ਭਾਰਤ
Tuesday, Mar 19, 2019 - 12:51 AM (IST)

ਮਾਲੇ— ਭਾਰਤ ਨੇ ਮਾਲਦੀਵ ਨਾਲ ਸੋਮਵਾਰ ਯੂਥ ਕੰਮਾਂ ਤੇ ਖੇਡਾਂ ਦੇ ਖੇਤਰ ਵਿਚ ਆਪਸੀ ਸਹਿਯੋਗ ਨੂੰ ਲੈ ਕੇ ਹੋਈ ਮੀਟਿੰਗ ਦੌਰਾਨ ਭਰੋਸਾ ਦਿੱਤਾ ਕਿ ਉਹ ਇਥੇ ਕ੍ਰਿਕਟ ਸਟੇਡੀਅਮ ਬਣਾਉਣ ਵਿਚ ਮਦਦ ਦੀ ਉਨ੍ਹਾਂ ਦੀ ਬੇਨਤੀ 'ਤੇ ਹਾਂ-ਪੱਖੀ ਵਿਚਾਰ ਕਰੇਗਾ। ਭਾਰਤ ਤੇ ਮਾਲਦੀਵ ਵਿਚਾਲੇ ਦੋ-ਪੱਖੀ ਸਬੰਧਾਂ ਦੇ ਹਰ ਪਹਿਲੂ 'ਤੇ ਗੱਲਬਾਤ ਹੋਈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਸਮੇਤ ਚੋਟੀ ਦੇ ਨੇਤਾਵਾਂ ਨਾਲ ਗੱਲ ਕੀਤੀ। ਸਵਰਾਜ ਨੇ ਦੋ ਦਿਨਾ ਯਾਤਰਾ ਦੇ ਅੰਤ ਵਿਚ ਜਾਰੀ ਸਾਂਝੇ ਬਿਆਨ ਵਿਚ ਉਕਤ ਗੱਲ ਕਹੀ। ਮਾਲੇ ਦੀ ਰਾਸ਼ਟਰੀ ਕ੍ਰਿਕਟ ਟੀਮ ਕੌਮਾਂਤਰੀ ਕ੍ਰਿਕਟ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਸਾਲ ਜਨਵਰੀ ਵਿਚ ਮਾਲਦੀਵ ਨੇ ਪਹਿਲਾ ਟੀ-20 ਕੌਮਾਂਤਰੀ ਮੈਚ ਖੇਡਿਆ।