ACC ਰਾਈਜ਼ਿੰਗ ਸਟਾਰਸ ਟੂਰਨਾਮੈਂਟ ’ਚ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ 16 ਨੂੰ
Saturday, Nov 01, 2025 - 12:12 AM (IST)
ਦੋਹਾ (ਕਤਰ) –ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਦੇ ਰਾਈਜ਼ਿੰਗ ਸਟਾਰਸ ਟੀ-20 ਟੂਰਨਾਮੈਂਟ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ 16 ਨਵੰਬਰ ਨੂੰ ਮੁਕਾਬਲਾ ਹੋਵੇਗਾ। ਟੂਰਨਾਮੈਂਟ ਦੇ ਆਯੋਜਕਾਂ ਨੇ ਸ਼ੁੱਕਰਵਾਰ ਨੂੰ ਦੋ ਗਰੁੱਪਾਂ ਦਾ ਐਲਾਨ ਕੀਤਾ। ਗਰੁੱਪ-ਏ ਵਿਚ ਅਫਗਾਨਿਸਤਾਨ, ਬੰਗਲਾਦੇਸ਼, ਹਾਂਗਕਾਂਗ ਤੇ ਸ਼੍ਰੀਲੰਕਾ ਹਨ ਜਦਕਿ ਗਰੁੱਪ-ਬੀ ਵਿਚ ਭਾਰਤ, ਓਮਾਨ, ਪਾਕਿਸਤਾਨ ਤੇ ਯੂ. ਏ. ਈ. ਹਨ। 14 ਨਵੰਬਰ ਨੂੰ ਪਾਕਿਸਤਾਨ ਤੇ ਓਮਾਨ ਮੈਚ ਨਾਲ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ।
ਭਾਰਤ ਤੇ ਪਾਕਿਸਤਾਨ ਵਿਚਾਲੇ 16 ਨਵੰਬਰ ਨੂੰ ਮੈਚ ਖੇਡਿਆ ਜਾਵੇਗਾ। ਇਹ ਸਤੰਬਰ ਵਿਚ ਹੋਏ ਸੀਨੀਅਰ ਏਸ਼ੀਆ ਕੱਪ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ ਪੁਰਸ਼ ਟੀਮਾਂ ਵਿਚਾਲੇ ਪਹਿਲਾ ਕ੍ਰਿਕਟ ਮੈਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 14 ਨਵੰਬਰ ਤੋਂ 23 ਨਵੰਬਰ ਤੱਕ ਚੱਲੇਗਾ। ਇਸ ਦੌਰਾਨ 14 ਤੋਂ 19 ਨਵੰਬਰ ਤੱਕ ਹਰੇਕ ਦਿਨ ਦੋ ਮੁਕਾਬਲੇ ਖੇਡੇ ਜਾਣਗੇ। ਇਸ ਤੋਂ ਬਾਅਦ 21 ਨਵੰਬਰ ਨੂੰ ਸੈਮੀਫਾਈਨਲ ਤੇ 23 ਨਵੰਬਰ ਨੂੰ ਖਿਤਾਬੀ ਟੱਕਰ ਹੋਵੇਗੀ।
