T20 WC :  ਭਾਰਤ-ਪਾਕਿ ਮੈਚ ’ਤੇ ਗੰਭੀਰ ਦਾ ਵੱਡਾ ਬਿਆਨ, ਭਾਰਤ ਦੇ ਪ੍ਰਦਰਸ਼ਨ ’ਤੇ ਕੋਈ ਅਸਰ ਨਹੀਂ ਪਵੇਗਾ

10/24/2021 1:11:00 PM

ਸਪੋਰਟਸ ਡੈਸਕ: ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਕਿਹਾ ਕਿ ਟੀਮ ਇੰਡੀਆ ਐਤਵਾਰ 24 ਅਕਤਬੂਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਪਾਕਿਸਤਾਨ ਦੇ ਖ਼ਿਲਾਫ ਹੋਣ ਵਾਲੇ ਟੀ-20 ਵਿਸ਼ਵ ਕੱਪ 2021 ਦੇ ਆਪਣੇ ਮੈਚ ਲਈ ਜਿੱਤ ਦੀ ਪ੍ਰਬਲ ਦਾਅਵੇਦਾਰ ਹੈ। ਗੰਭੀਰ ਨੇ ਕਿਹਾ ਕਿ ਬਾਹਰੀ ਕਾਰਕਾਂ ਨੇ ਵਿਰਾਟ ਕੋਹਲੀ ਐਂਡ ਕੰਪਨੀ ਨੂੰ ਇਸ ਮਹਾ ਮੁਕਾਬਲੇ ’ਚ ਜਾਣ ਤੋਂ ਪ੍ਰਭਾਵਿਤ ਨਹੀਂ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਟੀ-20 ਵਿਸ਼ਵ ਕੱਪ ’ਚ ਪੰਜ ਵਾਰ ਇਕ-ਦੂਜੇ ਦਾ ਸਾਹਮਣੇ ਕਰ ਚੁੱਕੇ ਹਨ ਅਤੇ ਮੇਨ ਇਨ ਬਲੂ ਹਰ ਵਾਰ ਜਿੱਤੀ ਹੈ। 

ਇਹ ਵੀ ਪੜ੍ਹੋ :ਟੀ.20 ਵਰਲਡ ਕੱਪ: ਵਿਰਾਟ ਕੋਹਲੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਪਾਕਿ ਖ਼ਿਲਾਫ਼ ਹੁਣ ਤੱਕ ਰਹੀ ਧਾਕੜ ਬੈਟਿੰਗ

ਗੰਭੀਰ ਨੇ ਕਿਹਾ ਕਿ, ਮੇਰੀਆਂ ਸ਼ੁੱਭਕਾਮਨਾਵਾਂ ਟੀਮ ਦੇ ਨਾਲ ਹਨ। ਉਨ੍ਹਾਂ ਨੇ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ। ਉਹ ਨਿਸ਼ਚਿਤ ਰੂਪ ਨਾਲ ਜਿੱਤਣਗੇ। ਮੈਨੂੰ ਉਨ੍ਹਾਂ ’ਤੇ ਪੂਰਾ ਭਰੋਸਾ ਹੈ। ਟੀਮ ਬਹੁਤ ਵਧੀਆ ਕਰ ਰਹੀ ਹੈ। ਉਨ੍ਹਾਂ ਦੇ ਪ੍ਰਦਰਸ਼ਨ ਕਰਕੇ ਕੋਈ ਅਸਰ ਨਹੀਂ ਪਵੇਗਾ। ਟੀਮ ਵਧੀਆ ਖੇਡੇਗੀ ਅਤੇ ਜਿੱਤੇਗੀ। ਮੈਚ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਫੈਂਸ ਅਤੇ ਉਨ੍ਹਾਂ ਦੇ ਖ਼ਿਡਾਰੀਆਂ ਨੇ ਕਈ ਟਿੱਪਣੀਆਂ ਕੀਤੀਆਂ ਹਨ। ਹਾਲਾਂਕਿ ਗੰਭੀਰ ਨੇ ਮੰਨਿਆ ਕਿ ਕੋਹਲੀ ਦੀ ਟੀਮ ਦੀਆਂ ਟਿੱਪਣੀਆਂ ’ਤੇ ਧਿਆਨ ਦੇਣ ਦੀ ਸੰਭਾਵਨਾ ਘੱਟ ਹੈ। 

ਇਹ ਵੀ ਪੜ੍ਹੋ : T20 WC, IND v PAK : ਮੈਚ ਤੋਂ ਪਹਿਲਾਂ ਪਿੱਚ ਤੇ ਸੰਭਾਵਿਤ ਪਲੇਇੰਗ 11 ਸਣੇ ਇਨ੍ਹਾਂ ਖ਼ਾਸ ਗੱਲਾਂ 'ਤੇ ਇਕ ਝਾਤ

ਸਾਬਕਾ ਭਾਰਤੀ ਕ੍ਰਿਕੇਟ ਨੇ ਕਿਹਾ ਕਿ, ਪਾਕਿਸਤਾਨ ਹਮੇਸ਼ਾ ਅਜਿਹਾ ਕਹਿੰਦਾ ਹੈ। ਜੇਕਰ ਭਾਰਤ ਸਮਾਨ ਸਮਰੱਥਾ ਨਾਲ ਖੇਡਦਾ ਹੈ ਤਾਂ ਅਸੀਂ ਕਿਸੇ ਵੀ ਦੇਸ਼ ’ਤੇ ਜਿੱਤ ਹਾਸਲ ਕਰ ਸਕਦੇ ਹਾਂ। ਭਾਰਤ ਅਭਿਆਸ ਮੈਚਾਂ ’ਚ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਖ਼ਿਲਾਫ਼ ਲਗਾਤਾਰ ਜਿੱਤ ਦੇ ਬਾਅਦ ਪ੍ਰਤੀਯੋਗਤਾ ’ਚ ਉਤਰੇਗਾ। ਦੋਵਾਂ ਖੇਡਾਂ ’ਚ ਉਨ੍ਹਾਂ ਨੇ ਵਿਆਪਕ ਤਰੀਕੇ ਨਾਲ ਟੀਚੇ ਦਾ ਪਿੱਛਾ ਕੀਤਾ। ਉੱਥੇ ਪਾਕਿਸਤਾਨ ਨੇ ਵੈਸਟਇੰਡੀਜ਼ ’ਤੇ ਜਿੱਤ ਦੇ ਨਾਲ ਸ਼ੁਰੂਆਤ ਕੀਤਾ। ਹਾਲਾਂਕਿ ਹਸਨ ਅਲੀ ਦੇ ਆਖ਼ਰੀ ਓਵਰ ’ਚ 22 ਦੌੜਾਂ ਬਣਾਉਣ ਤੋਂ ਬਾਅਦ ਉਹ ਦੱਖ਼ਣੀ ਅਫ਼ਰੀਕਾ ਦੇ ਖ਼ਿਲਾਫ ਹਾਰ ਗਏ।


Shyna

Content Editor

Related News