ਭਾਰਤ-ਪਾਕਿ ਕ੍ਰਿਕਟ ਮੈਚ ਜੰਗ ਤੋਂ ਘੱਟ ਨਹੀਂ : ਸਹਿਵਾਗ

Friday, Apr 12, 2019 - 09:51 PM (IST)

ਭਾਰਤ-ਪਾਕਿ ਕ੍ਰਿਕਟ ਮੈਚ ਜੰਗ ਤੋਂ ਘੱਟ ਨਹੀਂ : ਸਹਿਵਾਗ

ਪਣਜੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਕ੍ਰਿਕਟ ਮੈਚ ਕਿਸੇ ਜੰਗ ਤੋਂ ਘੱਟ ਨਹੀਂ ਹੁੰਦਾ ਹੈ। ਸਹਿਵਾਗ ਨੇ ਇਕ ਪ੍ਰੋਗਰਾਮ 'ਚ ਰਾਜਨੀਤੀ ਨਾਲ ਜੁੜਣ ਦੇ ਸਵਾਲਾਂ ਨੂੰ ਖਾਰਿਜ਼ ਕਰਦੇ ਹੋਏ ਕਿਸੇ ਦਾ ਨਾ ਕਹੇ ਬਿਨ੍ਹਾਂ ਇਸ ਗੱਲ 'ਤੇ ਜੋਰ ਦਿੱਤਾ, ਲੋਕਾਂ ਨੂੰ ਇਸ ਤਰ੍ਹਾਂ ਦੇ ਮੰਤਰੀ ਦੀ ਚੋਣ ਕਰਨੀ ਚਾਹੀਦੀ ਹੈ ਜੋ ਫੈਸਲਾ ਲੈਣ 'ਚ ਦੇਰੀ ਨਾ ਕਰੇ। ਵਿਸ਼ਵ ਕੱਪ 'ਚ ਪਾਕਿਸਤਾਨ ਵਿਰੁੱਧ ਭਾਰਤ ਦੇ ਖੇਡਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਵੀਰੂ ਨੇ ਕਿਹਾ ਕਿ ਇਸ ਮਾਮਲੇ 'ਚ 2 ਗੱਲਾਂ 'ਤੇ ਚਰਚਾਂ ਹੋ ਰਹੀ ਹੈ, ਕੀ ਪਾਕਿਸਤਾਨ ਦੇ ਵਿਰੁੱਧ ਜੰਗ ਹੋਣੀ ਚਾਹੀਦੀ ਹੈ ਜਾਂ ਨਹੀਂ (ਤੇ ਕੀ ਸਾਨੂੰ ਪਾਕਿਸਤਾਨ ਦੇ ਵਿਰੁੱਧ ਖੇਡਣਾ ਚਾਹੀਦਾ)।' ਉਨ੍ਹਾਂ ਨੇ ਕਿਹਾ ਅਸੀਂ ਉਹ ਕਰਨਾ ਚਾਹੁੰਦੇ ਹਾਂ ਜੋ ਦੇਸ਼ ਦੇ ਹਿਤ 'ਚ ਹੋਵੇ। ਜਦੋਂ ਭਾਰਤ ਪਾਕਿਸਤਾਨ ਦੇ ਖਿਲਾਫ ਖੇਡਦਾ ਹੈ ਤਾਂ ਉਹ ਕਿਸੇ ਜੰਗ ਤੋਂ ਘੱਟ ਨਹੀਂ ਹੁੰਦਾ। ਸਾਨੂੰ ਜੰਗ ਜਿੱਤਣੀ ਚਾਹੀਦੀ, ਹਾਰਨੀ ਨਹੀਂ ਚਾਹੀਦੀ।


author

Gurdeep Singh

Content Editor

Related News