WC 'ਚ ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਮੈਚਾਂ ਦੇ ਰੋਮਾਂਚਕ ਅੰਕੜੇ

Thursday, Jun 13, 2019 - 09:56 AM (IST)

WC 'ਚ ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਮੈਚਾਂ ਦੇ ਰੋਮਾਂਚਕ ਅੰਕੜੇ

ਸਪੋਰਟਸ ਡੈਸਕ— ਵਰਲਡ ਕੱਪ 2019 ਦੇ 18ਵੇਂ ਮੈਚ 'ਚ ਭਾਰਤ ਦਾ ਮੁਕਾਬਲਾ ਵੀਰਵਾਰ ਨੂੰ ਨਿਊਜ਼ੀਲੈਂਡ ਨਾਲ ਨਾਟਿੰੰਘਮ 'ਚ ਹੋਵੇਗਾ। ਦੋਵੇਂ ਟੀਮਾਂ ਇਸ ਟੂਰਨਾਮੈਂਟ 'ਚ ਅਜੇ ਤਕ ਇਕ ਵੀ ਮੈਚ ਨਹੀਂ ਹਾਰੀਆਂ ਹਨ। ਭਾਰਤ ਦੀਆਂ ਨਜ਼ਰਾਂ ਲਗਾਤਾਰ ਤੀਜੀ ਜਿੱਤ 'ਤੇ ਹੋਣਗੀਆਂ। ਜਦਕਿ ਨਿਊਜ਼ੀਲੈਂਡ ਦੀ ਟੀਮ ਜਿੱਤ ਦਾ ਚੌਕਾ ਲਗਾਉਣਾ ਚਾਹੇਗੀ। ਦੋਵੇਂ ਟੀਮਾਂ ਇਸ ਮੈਦਾਨ 'ਤੇ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੀ ਵਾਲ 12 ਜੂਨ 1999 ਨੂੰ ਨਿਊਜ਼ੀਲੈਂਡ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ।

ਭਾਰਤ ਨੇ ਵਰਲਡ ਕੱਪ 2019 ਟੂਰਨਾਮੈਂਟ 'ਚ ਅਜੇ ਤਕ ਦੋ ਮੈਚ ਖੇਡੇ ਹਨ। ਦੋਵੇਂ ਹੀ ਮੈਚਾਂ 'ਚ ਉਸ ਦਾ ਮੁਕਾਬਲਾ ਮਜ਼ਬੂਤ ਟੀਮਾਂ ਨਾਲ ਹੋਇਆ। ਉਸ ਨੇ ਪਹਿਲਾਂ ਦੱਖਣੀ ਅਫਰੀਕਾ ਅਤੇ ਉਸ ਤੋਂ ਬਾਅਦ ਡਿਫੈਡਿੰਗ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ। ਦੂਜੇ ਪਾਸੇ ਨਿਊਜ਼ੀਲੈਂਡ ਦਾ ਸਾਹਮਣਾ ਉਸ ਤੋਂ ਮੁਕਾਬਲੇ ਕਮਜ਼ੋਰ ਟੀਮਾਂ ਨਾਲ ਹੋਇਆ ਹੈ। ਉਸ ਨੇ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਖਿਲਾਫ ਜਿੱਤ ਦਰਜ ਕੀਤੀ ਹੈ।

ਦੋਹਾਂ ਟੀਮ ਵਿਚਾਲੇ ਖੇਡੇ ਗਏ ਮੈਚਾਂ ਦੇ ਅੰਕੜੇ :-

1. ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤਕ 106 ਵਨ-ਡੇ ਮੈਚ ਖੇਡੇ ਗਏ ਹਨ। ਇਨ੍ਹਾਂ 106 ਮੈਚਾਂ 'ਚ ਭਾਰਤੀ ਟੀਮ 55 'ਚ ਜਿੱਤੀ। ਨਿਊਜ਼ੀਲੈਂਡ ਨੂੰ 45 'ਚ ਸਫਲਤਾ ਮਿਲੀ। ਇਕ ਮੈਚ ਟਾਈ ਰਿਹਾ। ਜਦਕਿ ਪੰਜ ਮੁਕਾਬਲਿਆਂ ਦਾ ਕੋਈ ਨਤੀਜਾ ਨਹੀਂ ਨਿਕਲਿਆ। 

2. ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤਕ ਵਰਲਡ ਕੱਪ ਦੇ 7 ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ 7 ਮੁਕਾਬਲਿਆਂ 'ਚੋਂ ਭਾਰਤ ਨੇ 3 ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਨਿਊਜ਼ੀਲੈਂਡ ਨੇ 4 ਮੈਚ ਜਿੱਤੇ ਹਨ। 

3. ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਆਖਰੀ 5 ਵਨ-ਡੇ ਮੁਕਾਬਲਿਆਂ 'ਚ ਭਾਰਤ ਨੇ 4 ਮੈਚ ਜਿੱਤੇ ਹਨ ਜਦਕਿ ਨਿਊਜ਼ੀਲੈਂਡ ਨੇ ਸਿਰਫ ਇਕ ਮੈਚ 'ਚ ਜਿੱਤ ਦਰਜ ਕੀਤੀ ਹੈ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ :-

1. ਪਿੱਚ ਦੀ ਸਥਿਤੀ : ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਟਾਸ ਜਿੱਤਣ ਵਾਲੇ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ। ਰਨ ਚੇਜ਼ ਦੇ ਦੌਰਾਨ ਪਿੱਚ ਤੋਂ ਬੱਲੇਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। 

2. ਮੌਸਮ ਦਾ ਮਿਜਾਜ਼ : ਨਾਟਿੰਘਮ 'ਚ ਵੀਰਵਾਰ ਨੂੰ ਮੀਂਹ ਦੀ ਸੰਭਾਵਨਾ ਹੈ। ਪੂਰੇ ਮੈਚ ਦੇ ਦੌਰਾਨ ਬੱਦਲ ਛਾਏ ਰਹਿ ਸਕਦੇ ਹਨ। ਤਾਪਮਾਨ 11-12 ਡਿਗਰੀ ਦੇ ਆਸਪਾਸ ਰਹੇਗਾ।  


author

Tarsem Singh

Content Editor

Related News