ਭਾਰਤੀ ਟੀਮ ਪਾਕਿਸਤਾਨ ਦੇ ਮੁਕਾਬਲੇ ਕਿਤੇ ਵਧੀਆ : ਕਪਿਲ
Wednesday, Jun 12, 2019 - 07:10 PM (IST)
ਨਵੀਂ ਦਿੱਲੀ—ਇੰਗਲੈਂਡ ਵਿਚ ਚੱਲ ਰਹੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲੇ ਦਾ ਸਮਾਂ ਤੇਜ਼ੀ ਨਾਲ ਨੇੜੇ ਆਉਂਦਾ ਜਾ ਰਿਹਾ ਹੈ। ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਭਾਰਤੀ ਟੀਮ ਪਾਕਿਸਤਾਨ ਦੇ ਮੁਕਾਬਲੇ ਕਿਤੇ ਵਧੀਆ ਹੈ।ਕਪਿਲ ਨੇ ਕਿਹਾ ਕਿ ਭਾਰਤੀ ਟੀਮ ਪਾਕਿਸਤਾਨ ਦੇ ਮੁਕਾਬਲੇ ਸ਼ਾਨਦਾਰ ਹੈ ਜਦਕਿ ਸਾਡੇ ਸਮੇਂ ਵਿਚ ਪਾਕਿਸਤਾਨ ਦਾ ਪਲੜਾ ਕੁਝ ਭਾਰੀ ਹੁੰਦਾ ਸੀ। ਇਸ ਤਰ੍ਹਾਂ ਇਸ ਲਈ ਕਿਉਂਕਿ ਪਿਛਲੇ 10 ਸਾਲਾਂ ਵਿਚ ਭਾਰਤ ਨੇ ਆਪਣੀ ਬੱਲੇਬਾਜ਼ੀ, ਗੇਂਦਬਾਜ਼ੀ, ਫੀਲਡਿੰਗ ਅਤੇ ਹੋਰ ਸਾਰੇ ਖੇਤਰਾਂ ਵਿਚ ਕਾਫੀ ਮਿਹਨਤ ਅਤੇ ਸੁਧਾਰ ਕੀਤਾ ਹੈ।