ਅਜੇ ਤੱਕ ਭਾਰਤ ਨੇ ਪਰਫੈਕਟ ਖੇਡ ਨਹੀਂ ਦਿਖਾਈ : ਗੰਭੀਰ

Thursday, Mar 06, 2025 - 02:34 PM (IST)

ਅਜੇ ਤੱਕ ਭਾਰਤ ਨੇ ਪਰਫੈਕਟ ਖੇਡ ਨਹੀਂ ਦਿਖਾਈ : ਗੰਭੀਰ

ਦੁਬਈ– ਆਸਾਨੀ ਨਾਲ ਸੰਤੁਸ਼ਟ ਨਾ ਹੋਣ ਵਾਲੇ ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ ਕਿ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਪਹੁੰਚਣ ਦੇ ਬਾਵਜੂਦ ਉਸਦੀ ਟੀਮ ਨੇ ਅਜੇ ਤੱਕ ‘ਪਰਫੈਕਟ ਖੇਡ’ ਨਹੀਂ ਦਿਖਾਈ ਹੈ ਤੇ ਉਸ ਨੂੰ ਉਮੀਦ ਹੈ ਕਿ ਐਤਵਾਰ ਨੂੰ ਫਾਈਨਲ ਵਿਚ ਇਹ ਦੇਖਣ ਨੂੰ ਮਿਲੇਗੀ।

ਭਾਰਤ ਨੇ ਪਹਿਲੇ ਸੈਮੀਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾਇਆ ਹੈ। ਗੰਭੀਰ ਨੇ ਕਿਹਾ,‘‘ਕੌਮਾਂਤਰੀ ਖੇਡ ਵਿਚ ਤੁਸੀਂ ਲਗਾਤਾਰ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ। ਤੁਸੀਂ ਇਹ ਨਹੀਂ ਕਹਿੰਦੇ ਕਿ ਪੂਰੀ ਤਰ੍ਹਾਂ ਨਾਲ ਪਰਫੈਕਟ ਖੇਡ ਦਿਖਾਈ। ਅਜੇ ਤੱਕ ਅਸੀਂ ਪਰਫੈਕਟ ਪ੍ਰਦਰਸ਼ਨ ਨਹੀਂ ਕੀਤਾ ਹੈ। ਮੈਂ ਕਦੇ ਵੀ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹੋਵਾਂਗਾ।’’

ਉਸ ਨੇ ਉਮੀਦ ਜਤਾਈ ਕਿ ਭਾਰਤੀ ਟੀਮ ਨੂੰ 9 ਮਾਰਚ ਨੂੰ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਅਜਿਹਾ ਕਰ ਸਕੇਗੀ। ਉਸ ਨੇ ਕਿਹਾ,‘‘ਅਜੇ ਸਾਨੂੰ ਇਕ ਮੈਚ ਹੋਰ ਖੇਡਣਾ ਹੈ। ਉਮੀਦ ਹੈ ਕਿ ਉਹ ਪਰਫੈਕਟ ਖੇਡ ਹੋਵੇਗੀ। ਅਸੀਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਕ੍ਰਿਕਟ ਦੇ ਮੈਦਾਨ ’ਤੇ ਬੇਰਹਿਮ ਪਰ ਮੈਦਾਨ ਦੇ ਬਾਹਰ ਨਿਮਰ ਰਹਿਣਾ ਚਾਹੁੰਦੇ ਹਾਂ।’’
 


author

Tarsem Singh

Content Editor

Related News