ਭਾਰਤ ਨੇ ਸੈਫ ਅੰਡਰ-16 ਚੈਂਪੀਅਨਸ਼ਿਪ ਲਈ 23 ਮੈਂਬਰੀ ਟੀਮ ਦਾ ਕੀਤਾ ਐਲਾਨ

Monday, Aug 28, 2023 - 03:56 PM (IST)

ਭਾਰਤ ਨੇ ਸੈਫ ਅੰਡਰ-16 ਚੈਂਪੀਅਨਸ਼ਿਪ ਲਈ 23 ਮੈਂਬਰੀ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ, (ਭਾਸ਼ਾ)– ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਅਗਲੇ ਮਹੀਨੇ ਖੇਡੀ ਜਾਣ ਵਾਲੀ ਸੈਫ ਚੈਂਪੀਅਨਸ਼ਿਪ ਲਈ ਐਤਵਾਰ ਨੂੰ 23 ਮੈਂਬਰਾਂ ਵਾਲੀ ਭਾਰਤ ਦੀ ਅੰਡਰ-16 ਟੀਮ ਦਾ ਐਲਾਨ ਕੀਤਾ। ਭਾਰਤ ਦੇ ਪੁਰਸ਼ ਅੰਡਰ-16 ਮੁੱਖ ਕੋਚ ਇਸ਼ਫਾਕ ਅਹਿਮਦ ਨੇ 1 ਤੋਂ 10 ਸਤੰਬਰ ਤਕ ਭੂਟਾਨ ’ਚ ਹੋਣ ਵਾਲੇ ਟੂਰਨਾਮੈਂਟ ਲਈ ਟੀਮ ਦੀ ਚੋਣ ਕੀਤੀ ਹੈ।

ਭਾਰਤੀ ਟੀਮ ਇਸ ਤਰ੍ਹਾਂ ਹੈ-

ਗੋਲਕੀਪਰ : ਰੋਹਿਤ, ਅਹੇਈਬਾਮ ਸੂਰਜ ਸਿੰਘ ਤੇ ਅਰੂਸ਼ ਹਰੀ। 
ਡਿਫੈਂਡਰ : ਨਗਾਰਿਯਾਂਬਮ ਅਭਿਜੀਤ, ਮੁਹੰਮਦ ਕੈਫ, ਯਾਈਫਾਰੇਮਬਾ ਚਿੰਗਖਮ, ਓਸ਼ਮ ਥੋਂਗਾਮਬਾ, ਵੁਮਲੇਨਲਾਲ ਹੈਂਗਸ਼ਿੰਗ, ਚਿੰਗਥਮ ਰੇਨਿਨ ਸਿੰਘ ਤੇ ਕਰਿਸ਼ ਸੋਰਮ। 
ਮਿਡਫੀਲਡਰ : ਨਿਊਟਨ ਸਿੰਘ, ਕੰਗੁਜਾਮ ਯੋਈਹੇਨਬਾ ਮੇਈਤੇਈ, ਲੇਵਿਸ ਜਾਂਗਮਿਨਲੁਨ, ਬੌਬੀ ਸਿੰਘ, ਅਬਦੁਲ ਸਲਹਾ, ਨਗਮਗੌਹੌ ਮੇਟ, ਵਿਸ਼ਾਲ ਯਾਦਵ, ਮਾਨਭਾਕੁਪਰ ਮਲੰਗਿਯਾਂਗ ਤੇ ਐੱਮ. ਡੀ. ਅਰਬਾਸ਼। 
ਫਾਰਵਰਡ : ਨਿੰਗਥੌਖੋਂਗਜਾਮ ਰਿਸ਼ੀ ਸਿੰਘ, ਅਹੋਂਗਸ਼ਾਂਗਬਾਮ ਸੈਮਸਨ, ਲਾਯਰੇਂਜਾਮ ਭਰਤ ਤੇ ਏਅਰਬੋਰਲਾਂਗ ਖਰਥਾਂਗਮਾਵ।

ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News