ਦੱਖਣੀ ਅਫ਼ਰੀਕਾ ਤੋਂ ਹਾਰ ਮਗਰੋਂ ਭਾਰਤ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ

Monday, Jan 24, 2022 - 05:26 PM (IST)

ਦੱਖਣੀ ਅਫ਼ਰੀਕਾ ਤੋਂ ਹਾਰ ਮਗਰੋਂ ਭਾਰਤ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ

ਕੇਪਟਾਊਨ (ਭਾਸ਼ਾ)- ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਵਨਡੇ ਮੈਚ ਵਿਚ ਹੌਲੀ ਓਵਰ ਰੇਟ ਲਈ ਭਾਰਤੀ ਟੀਮ ਦੇ ਖਿਡਾਰੀਆਂ ’ਤੇ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ ਲਗਾਇਆ ਗਿਆ। ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਆਈ.ਸੀ.ਸੀ. ਨੇ ਦੱਸਿਆ ਕਿ ਲੋਕੇਸ਼ ਰਾਹੁਲ ਦੀ ਟੀਮ ਨੇ ਨਿਰਧਾਰਤ ਸਮੇਂ ਵਿਚ 2 ਓਵਰ ਘੱਟ ਗੇਂਦਬਾਜ਼ੀ ਕੀਤੀ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮੈਚ ਰੈਫਰੀ ਐਂਡੀ ਪਾਈਕ੍ਰੋਫਟ ਨੇ ਇਹ ਜੁਰਮਾਨਾ ਤੈਅ ਕੀਤਾ।

ਇਹ ਵੀ ਪੜ੍ਹੋ: ਬਾਬਰ ਆਜ਼ਮ ਚੁਣੇ ਗਏ ਆਈ.ਸੀ.ਸੀ. ਵਨਡੇ ਕ੍ਰਿਕਟਰ ਆਫ ਦਿ ਈਅਰ

ਆਈ.ਸੀ.ਸੀ. ਵੱਲੋਂ ਜਾਰੀ ਬਿਆਨ ਮੁਤਾਬਕ, ‘ਖਿਡਾਰੀਆਂ ਅਤੇ ਟੀਮ ਦੇ ਸਹਿਯੋਗੀ ਮੈਂਬਰਾਂ ਲਈ ਆਈ.ਸੀ.ਸੀ. ਜ਼ਾਬਤੇ ਦੀ ਧਾਰਾ 2.22 (ਘੱਟੋ-ਘੱਟ ਓਵਰ-ਰੇਟ ਜੁਰਮਾਨੇ ਨਾਲ ਸਬੰਧਤ) ਦੇ ਅਨੁਸਾਰ ਹਰੇਕ ਓਵਰ ਵਿਚ ਦੇਰੀ ਲਈ ਖਿਡਾਰੀਆਂ ਦੀ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।’ ਰਾਹੁਲ ਨੇ ਇਸ ਦੋਸ਼ ਨੂੰ ਸਵੀਕਾਰ ਕਰ ਲਿਆ, ਇਸ ਲਈ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਪਈ।

ਇਹ ਵੀ ਪੜ੍ਹੋ: ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਵਿਰਾਟ-ਅਨੁਸ਼ਕਾ ਨੇ ਤੋੜੀ ਚੁੱਪੀ, ਜਾਰੀ ਕੀਤਾ ਬਿਆਨ

ਮੈਦਾਨੀ ਅੰਪਾਇਰ ਮਰਾਈਸ ਇਰਾਸਮਸ ਅਤੇ ਬੋਂਗਾਨੀ ਜੇਲੇ ਦੇ ਇਲਾਵਾ ਤੀਜੇ ਅੰਪਾਇਰ ਅਲਾਉਦੀਨ ਪਾਲੇਕਰ ਅਤੇ ਚੌਥੇ ਅੰਪਾਇਰ ਐਡਰੀਅਨ ਹੋਲਡਸਟੌਕ ਨੇ ਐਤਵਾਰ ਨੂੰ ਮੈਚ ਤੋਂ ਬਾਅਦ ਇਹ ਦੋਸ਼ ਲਾਏ ਸਨ। ਦੱਖਣੀ ਅਫਰੀਕਾ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News