ਭਾਰਤ ਦੀ ਸ਼੍ਰੀਜਾ ਨੇ ਬੈਲਜੀਅਮ ਦੀ ਅੰਨਾ ਨੂੰ ਹਰਾਇਆ
Tuesday, Jun 19, 2018 - 08:34 AM (IST)

ਮੁੰਬਈ— ਭਾਰਤ ਦੀ ਸ਼੍ਰੀਜਾ ਸ਼ੇਸ਼ਾਦਰੀ ਨੇ ਮਹਿਲਾ ਗ੍ਰੈਂਡਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਦੇ ਨੌਵੇਂ ਦੌਰ 'ਚ ਸੋਮਵਾਰ ਨੂੰ ਇੱਥੇ ਬੈਲਜੀਅਮ ਦੀ ਅੰਨਾ ਜੋਜੁਲੀਆ ਨੂੰ ਹਰਾ ਕੇ ਜੇਤੂ ਲੈਅ ਹਾਸਲ ਕੀਤੀ।
ਤਾਮਿਲਨਾਡੂ ਦੀ ਖਿਡਾਰਨ ਨੇ ਚੌਥੇ, ਪੰਜਵੇਂ ਅਤੇ ਛੇਵੇਂ ਦੌਰ 'ਚ ਜਿੱਤ ਦਰਜ ਕੀਤੀ ਸੀ ਪਰ ਅਗਲੇ ਦੌਰ 'ਚ ਉਹ ਹਾਰ ਗਈ ਜਦਕਿ ਅਠਵੇਂ ਦੌਰ 'ਚ ਉਸ ਨੇ ਬਾਜ਼ੀ ਡਰਾਅ ਖੇਡੀ ਸੀ। ਹੁਣ ਉਹ ਉਜ਼ਬੇਕਿਸਤਾਨ ਦੀ ਗੁਲਰੂਕਬੇਗਮ ਤੋਖਿਰਜੋਨੋਵ ਦੇ ਨਾਲ ਸੰਯੁਕਤ ਚੌਥੇ ਸਥਾਨ 'ਤੇ ਹੈ। ਇਸ ਵਿਚਾਲੇ ਛੇਵੇਂ ਸਥਾਨ 'ਤੇ ਅਕਾਂਕਸ਼ਾ ਹਗਵਾਨੇ ਨੇ ਹਮਵਤਨ ਦਿਵਿਆ ਦੇਸ਼ਮੁਖ ਨੂੰ ਹਰਾਇਆ।