ਭਾਰਤ ਨੇ ਅੰਡਰ-17 ਏਸ਼ੀਆਈ ਕੱਪ ਕੁਆਲੀਫਾਇਰ ’ਚ ਤੁਰਕਮੇਨਿਸਤਾਨ ਨੂੰ 1-0 ਨਾਲ ਹਰਾਇਆ

Saturday, Oct 26, 2024 - 11:14 AM (IST)

ਭਾਰਤ ਨੇ ਅੰਡਰ-17 ਏਸ਼ੀਆਈ ਕੱਪ ਕੁਆਲੀਫਾਇਰ ’ਚ ਤੁਰਕਮੇਨਿਸਤਾਨ ਨੂੰ 1-0 ਨਾਲ ਹਰਾਇਆ

ਚੋਨਬੁਰੀ (ਥਾਈਲੈਂਡ), (ਭਾਸ਼ਾ)– ਰਿਸ਼ੀ ਸਿੰਘ ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਏ. ਐੱਫ. ਸੀ. ਅੰਡਰ-17 ਏਸ਼ੀਆਈ ਕੱਪ 2025 ਕੁਆਲੀਫਾਇਰ ਵਿਚ ਤੁਰਕਮੇਨਿਸਤਾਨ ਨੂੰ 1-0 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ।

ਰਿਸ਼ੀ ਨੇ 44ਵੇਂ ਮਿੰਟ ਵਿਚ ਗੋਲ ਕੀਤਾ ਜਿਹੜਾ ਇਸ ਨੇੜਲੇ ਮੁਕਾਬਲੇ ਵਿਚ ਆਖਿਰ ਵਿਚ ਫੈਸਲਾਕੁੰਨ ਸਾਬਤ ਹੋਇਆ। ਭਾਰਤ ਦੇ ਹੁਣ ਦੋ ਮੈਚਾਂ ਵਿਚੋਂ 6 ਅੰਕ ਹਨ। ਉਹ ਐਤਵਾਰ ਨੂੰ ਆਪਣੇ ਆਖਰੀ ਗਰੁੱਪ ਮੁਕਾਬਲੇ ਵਿਚ ਮੇਜ਼ਬਾਨ ਥਾਈਲੈਂਡ ਦਾ ਸਾਹਮਣਾ ਕਰੇਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਬਰੂਨੇਈ ਦਾਰੂਸਸਲਾਮ ਨੂੰ 13-0 ਨਾਲ ਹਰਾਇਆ ਸੀ।


author

Tarsem Singh

Content Editor

Related News