ਭਾਰਤ ਨੇ ਸ਼੍ਰੀਲੰਕਾ ਨੂੰ ਦੁਵੱਲੀ ਡੈਫ ਕ੍ਰਿਕਟ ਸੀਰੀਜ਼ ''ਚ 5-0 ਨਾਲ ਹਰਾਇਆ
Monday, Dec 09, 2024 - 05:11 PM (IST)
ਨਵੀਂ ਦਿੱਲੀ- ਭਾਰਤੀ ਡੈਫ ਕ੍ਰਿਕਟ ਟੀਮ ਨੇ ਇੱਥੇ 2 ਤੋਂ 8 ਦਸੰਬਰ ਤੱਕ ਹੋਈ ਦੁਵੱਲੀ ਵਨਡੇ ਸੀਰੀਜ਼ 'ਚ ਸ਼੍ਰੀਲੰਕਾ ਨੂੰ 5-0 ਨਾਲ ਹਰਾਇਆ। ਭਾਰਤੀ ਟੀਮ ਦੀ ਅਗਵਾਈ ਵਰਿੰਦਰ ਸਿੰਘ ਨੇ ਕੀਤੀ ਜਦਕਿ ਗਿਮਾਡੂ ਮੈਲਕਮ ਨੇ ਸ਼੍ਰੀਲੰਕਾ ਦੇ ਕਪਤਾਨ ਦੀ ਭੂਮਿਕਾ ਨਿਭਾਈ। ਭਾਰਤੀ ਟੀਮ ਨੇ ਪੰਜਵਾਂ ਅਤੇ ਆਖਰੀ ਵਨਡੇ 13 ਦੌੜਾਂ ਨਾਲ ਜਿੱਤ ਲਿਆ।
ਭਾਰਤ ਨੇ 49.5 ਓਵਰਾਂ 'ਚ 289 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 48.4 ਓਵਰਾਂ 'ਚ 276 ਦੌੜਾਂ 'ਤੇ ਆਊਟ ਕਰ ਦਿੱਤਾ। ਸ਼੍ਰੀਲੰਕਾ ਦੇ ਏਲੇਨਰੋਸ ਕਾਲੇਪ ਨੂੰ ਚਾਰ ਪਾਰੀਆਂ ਵਿੱਚ 12 ਵਿਕਟਾਂ ਲੈਣ ਲਈ ਸੀਰੀਜ਼ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਭਾਰਤ ਦੇ ਸੰਤੋਸ਼ ਕੁਮਾਰ ਮਹਾਪਾਤਰਾ ਨੂੰ ਪੰਜ ਪਾਰੀਆਂ ਵਿੱਚ ਇੱਕ ਸੈਂਕੜੇ ਅਤੇ ਦੋ ਅਰਧ ਸੈਂਕੜੇ ਦੀ ਮਦਦ ਨਾਲ 325 ਦੌੜਾਂ ਬਣਾਉਣ ਲਈ ਸੀਰੀਜ਼ ਦਾ ਸਰਵੋਤਮ ਬੱਲੇਬਾਜ਼ ਚੁਣਿਆ ਗਿਆ।