ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਅਰਮੇਨੀਆ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ

Wednesday, Sep 29, 2021 - 07:58 PM (IST)

ਸਿਟਜ਼ (ਸਪੇਨ) (ਨਿਕਲੇਸ਼ ਜੈਨ)- ਭਾਰਤੀ ਮਹਿਲਾ ਸ਼ਤਰੰਜ ਟੀਮ ਨੇ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਚ ਗਰੁੱਪ-ਏ ਵਿਚ ਦੂਜੇ ਦਿਨ ਖੇਡੇ ਗਏ ਤੀਜੇ ਰਾਊਂਡ ਵਿਚ ਮਜ਼ਬੂਤ ਅਰਮੇਨੀਆ ਦੀ ਟੀਮ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਆਪਣਾ ਸਥਾਨ ਪੱਕਾ ਕਰ ਲਿਆ। ਹਾਲਾਂਕਿ ਇਸ ਤੋਂ ਬਾਅਦ ਚੌਥੇ ਰਾਊਂਡ ਵਿਚ ਭਾਰਤ ਨੂੰ ਚੌਟੀ ਦਾ ਦਰਜਾ ਪ੍ਰਾਪਤ ਰੂਸ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤੀਜੇ ਦਿਨ ਭਾਰਤੀ ਟੀਮ ਪੂਲ ਏ ਦੇ ਆਖਰੀ ਮੁਕਾਬਲੇ ’ਚ ਫਰਾਂਸ ਨੂੰ ਹਰਾ ਕੇ ਦੂਜੇ ਸਥਾਨ ’ਚ ਰਹਿਣ ਦਾ ਯਤਨ ਕਰੇਗੀ।

ਇਹ ਖ਼ਬਰ ਪੜ੍ਹੋ- IPL 2021 ਦੇ ਆਖਰੀ 2 ਲੀਗ ਮੈਚਾਂ ਦੇ ਸਮੇਂ 'ਚ ਬਦਲਾਅ, ਇੰਨੇ ਵਜੇ ਖੇਡੇ ਜਾਣਗੇ


ਅਮੇਰਨੀਆ ਖਿਲਾਫ ਪਹਿਲੇ ਬੋਰਡ ’ਤੇ ਭਾਰਤ ਦੀ ਹਰਿਕਾ ਦ੍ਰੋਣਾਵੱਲੀ ਨੇ ਏਲਿਨਾ ਦਾਨੀਏਲੀਅਨ ਨਾਲ ਡਰਾਅ ਖੇਡਿਆ ਜਦਕਿ ਵੈਸ਼ਾਲੀ ਆਰ. ਨੂੰ ਲਲਿਤਾ ਐੱਮ. ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਜਦੋਂ ਭਾਰਤ 0.5-1.5 ਨਾਲ ਪਿੱਛੇ ਚੱਲ ਰਿਹਾ ਸੀ ਤਾਂ ਪਹਿਲੇ ਦਿਨ ਦੀ ਖਰਾਬ ਖੇਡ ਨੂੰ ਪਿੱਛੇ ਛੱਡਦਿਆਂ ਤਾਨੀਆ ਸੱਚਦੇਵਾ ਨੇ ਅੰਨਾ ਸਗਰਸਯਨ ਨੂੰ ਤਾਂ ਭਗਤੀ ਕੁਲਕਰਣੀ ਨੇ ਸੁਸਾਨਾ ਗਬੋਯਨ ਨੂੰ ਹਰਾਉਂਦੇ ਹੋਏ ਭਾਰਤ ਨੂੰ 22.5-1.5 ਨਾਲ ਮਹੱਤਵਪੂਰਨ ਜਿੱਤ ਦੁਆ ਦਿੱਤੀ ਅਤੇ ਜਿੱਤ ਦੇ ਨਾਲ ਹੀ ਕੁਆਰਟਰ ਫਾਈਨਲ ’ਚ ਪਹੁੰਚਣਾ ਵੀ ਤੈਅ ਹੋ ਗਿਆ। ਇਸ ਤੋਂ ਬਾਅਦ ਚੌਥੇ ਰਾਊਂਡ ਵਿਚ ਭਾਰਤ ਅਤੇ ਰੂਸ ਵਿਚਾਲੇ ਮੁਕਾਬਲਾ ਹੋਇਆ। ਭਗਤੀ ਦੀ ਜਗ੍ਹਾ ਮੈਰੀ ਗੋਮਸ ਨੂੰ ਟੀਮ ’ਚ ਜਗ੍ਹਾ ਦਿੱਤੀ ਗਈ। ਪਹਿਲੇ ਬੋਰਡ ’ਚ ਮੈਰੀ ਨੇ ਪੋਲਿਨਾ ਸ਼ੁਵਾਲੋਵਾ ਨਾਲ ਬਾਜ਼ੀ ਡਰਾਅ ਖੇਡੀ। ਦੂਜੇ ਬੋਰਡ ’ਤੇ ਵਧੀਆ ਨਜ਼ਰ ਆ ਰਹੀ ਵੈਸ਼ਾਲੀ ਅਲੈਕਜ਼ੈਂਡਰਾ ਕੋਸਟੇਨਿਯੁਕ ਕੋਲੋਂ ਹਾਰ ਗਈ ਤਾਂ ਤੀਜੇ ਬੋਰਡ ’ਤੇ ਤਾਨੀਆ ਵੀ ਲਾਗਨੋਂ ਕਾਟੇਰਯਨਾ ਨਾਲ ਬਰਾਬਰੀ ਦੀ ਗੇਮ ਹਾਰ ਗਈ ਅਤੇ ਰੂਸ ਭਾਰਤ ’ਤੇ 3-1 ਨਾਲ ਜਿੱਤ ਦਰਜ ਕਰਨ ’ਚ ਸਫਲ ਰਿਹਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News