ਭਾਰਤ ਨੂੰ 2022 ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਸੌਂਪੇ

02/20/2020 10:42:55 AM

ਸਪੋਰਟਸ ਡੈਸਕ— ਏਸ਼ੀਆਈ ਫੁੱਟਬਾਲ ਸੰਘ (ਏ. ਐੱਫ. ਸੀ.) ਨੇ ਭਾਰਤ ਨੂੰ 2022 ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਸੌਂਪੇ ਹਨ। ਖੇਡ ਦੀ ਕਾਂਟੀਨੈਂਟਲ ਐਸੋਸੀਏਸ਼ਨ ਏ. ਐੱਫ. ਸੀ. ਦੀ ਮਹਿਲਾ ਸਮਿਤੀ ਨੇ ਮਹਿਲਾਵਾਂ ਦੀ ਖੇਡ ਨੂੰ ਵਧਾਉਣ ਲਈ ਏ. ਐੱਫ. ਸੀ. ਦੀ ਵਚਨਵੱਧਤਾ ਦੇ ਤਹਿਤ ਭਾਰਤ ਨੂੰ ਟੂਰਨਾਮੈਂਟ ਦੀ ਮੇਜ਼ਬਾਨੀ ਦੇਣ ਦਾ ਫੈਸਲਾ ਕੀਤਾ ਹੈ। ਭਾਰਤ ਨੇ 2016 ਵਿਚ ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਅਤੇ 2017 ਵਿਚ ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਸਮਿਤੀ ਇਸ ਗੱਲ 'ਤੇ ਸਹਿਮਤ ਸੀ ਕਿ ਦੇਸ਼ ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ ਦੇ ਮਾਪਡੰਦਾਂ ਨੂੰ ਵਧਾਉਣਾ ਜਾਰੀ ਰੱਖੇਗਾ।PunjabKesariਅਜਿਹਾ ਮਹਿਸੂਸ ਕੀਤਾ ਗਿਆ ਕਿ ਭਾਰਤ ਨੂੰ ਇਸ ਸਾਲ ਦੇ ਆਖਰ ਤਕ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਅਨੁਭਵ ਹੋ ਜਾਵੇਗਾ, ਜਿਸ ਦੇ ਨਾਲ ਉਹ ਤਿੰਨ ਬੋਲੀ ਲਗਾਉਣ ਵਾਲੇ ਦੇਸ਼ਾਂ (ਭਾਰਤ ਤੋਂ ਇਲਾਵਾ ਚੀਨੀ ਤਾਇਪੇ ਅਤੇ ਉਜਬੇਕਿਸਤਾਨ) 'ਚ ਬਿਹਤਰ ਹਾਲਤ 'ਚ ਰਿਹਾ।  

ਏ. ਐੱਫ. ਸੀ ਨੇ ਕਿਹਾ ਕਿ ਭਾਰਤ ਨੇ ਜਿਨ੍ਹਾਂ ਸਥਾਨਾਂ ਦੀ ਪੇਸ਼ਕਸ਼ ਕੀਤੀ ਹੈ ਉਸ 'ਚ ਡੀ ਵਾਈ ਪਾਟਿਲ ਸਟੇਡੀਅਮ, ਟਰਾਂਸ ਸਟੇਡਿਆ ਏਰੇਨਾ ਅਤੇ ਫਾਰਤੋਡਾ ਸਟੇਡੀਅਮ ਸ਼ਾਮਲ ਹਨ। ਇਨਾਂ ਸਟੇਡੀਅਮਾਂ ਨੂੰ ਫੀਫਾ ਟੂਰਨਾਮੈਂਟ 'ਚ ਵੀ ਇਸਤੇਮਾਲ ਕੀਤਾ ਜਾਵੇਗਾ। ਭਾਰਤ ਨੇ 2016 'ਚ ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਅਤੇ 2017 'ਚ ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਕਮੇਟੀ ਇਸ ਗੱਲ 'ਤੇ ਸਹਿਮਤ ਸੀ ਕਿ ਦੇਸ਼ ਏ. ਐੱਫ. ਸੀ ਮਹਿਲਾ ਏਸ਼ੀਆ ਕੱਪ ਦੇ ਮਾਨਕਾਂ ਨੂੰ ਵਧਾਉਣਾ ਜਾਰੀ ਰੱਖੇਗਾ।

PunjabKesariਏ. ਐੱਫ. ਸੀ ਦੀ ਮਹਿਲਾ ਕਮੇਟੀ ਦੀ ਪ੍ਰਧਾਨ ਮਹਫੂਜਾ ਅਖਤਰ ਕੀਰੋਨ ਨੇ ਕਿਹਾ ਕਿ ਭਾਰਤ 'ਚ ਟੂਰਨਾਮੈਂਟ ਨੂੰ ਪੇਸ਼ਾਵਰਾਨਾ ਰੂਪ ਨਾਲ ਵੱਡੇ ਪੱਧਰ 'ਤੇ ਪਹੁੰਚਣ ਦਾ ਮੌਕਾ ਹੈ ਅਤੇ ਦੇਸ਼ ਔਰਤਾਂ ਦੇ ਖੇਡ ਨੂੰ ਉਤਸ਼ਾਹ ਦੇਣ ਲਈ ਵੀ ਵਚਨਵੱਧ ਹੈ, ਹਾਲਾਂਕਿ ਤਿੰਨੋਂ ਦੇਸ਼ ਮਜ਼ਬੂਤ ਸਨ ਪਰ ਭਾਰਤ ਸਭ ਤੋਂ ਅੱਗੇ ਰਿਹਾ। ਕਮੇਟੀ ਨੇ ਫੈਸਲਾ ਕੀਤਾ ਕਿ ਏ. ਐੱਫ. ਸੀ ਮਹਿਲਾ ਏਸ਼ੀਆ ਕੱਪ ਨੂੰ ਅੱਠ ਤੋਂ 12 ਟੀਮਾਂ ਦਾ ਕਰਾਇਆ ਜਾਵੇਗਾ ਜੋ ਚਾਰ ਟੀਮਾਂ ਦੇ ਤਿੰਨ ਗਰੁੱਪ 'ਚ ਖੇਡਣਗੇ, ਜਿਨਾਂ 'ਚੋਂ ਅੱਠ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ।​​​​​​​


Related News