ਐੱਮ. ਚਿੰਨਾਸਵਾਮੀ ਸਟੇਡੀਅਮ 'ਤੇ ODI 'ਚ ਭਾਰਤ ਦਾ AUS ਖਿਲਾਫ ਪਲੜਾ ਰਿਹੈ ਭਾਰੀ

Sunday, Jan 19, 2020 - 10:16 AM (IST)

ਐੱਮ. ਚਿੰਨਾਸਵਾਮੀ ਸਟੇਡੀਅਮ 'ਤੇ ODI 'ਚ ਭਾਰਤ ਦਾ AUS ਖਿਲਾਫ ਪਲੜਾ ਰਿਹੈ ਭਾਰੀ

ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਅਤੇ ਫੈਸਲਾਕੁੰਨ ਮੁਕਾਬਲਾ ਅੱਜ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਫਿਲਹਾਲ, ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਕੋਲ ਆਸਟਰੇਲੀਆ ਖਿਲਾਫ ਛੇਵੀਂ ਸੀਰੀਜ਼ ਜਿੱਤਣ ਦਾ ਮੌਕਾ ਹੈ। ਦੋਹਾਂ ਵਿਚਾਲੇ ਹੁਣ ਤਕ 11 ਦੋ ਪੱਖੀ ਸੀਰੀਜ਼ ਖੇਡੀਆਂ ਗਈਆਂ। ਇਸ 'ਚ ਭਾਰਤ ਨੇ 5 'ਚ ਜਿੱਤ ਹਾਸਲ ਕੀਤੀ ਹੈ ਅਤੇ 6 'ਚ ਉਸ ਨੂੰ ਹਾਰ ਮਿਲੀ ਸੀ। ਦੋਹਾਂ ਵਿਚਾਲੇ ਪਿਛਲੀ ਸੀਰੀਜ਼ ਮਾਰਚ 2019 'ਚ ਹੋਈ ਸੀ, ਉਦੋਂ ਆਸਟਰੇਲੀਆ ਨੇ ਟੀਮ ਇੰਡੀਆ 'ਤੇ 3-2 ਨਾਲ ਜਿੱਤ ਦਰਜ ਕੀਤੀ ਸੀ।

ਐੱਮ ਚਿੰਨਾਸਵਾਮੀ ਮੈਦਾਨ ਦਾ ਵਨ-ਡੇ 'ਚ ਰਿਕਾਰਡ
ਕੁਲ ਮੈਚ : 25
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 11 ਮੈਚ ਜਿੱਤੇ
ਪਹਿਲਾਂ ਗੇਂਦਬਾਜ਼ੀ ਕਰਦੇ ਹੋਏ 11 ਮੈਚ ਜਿੱਤੇ
ਪਹਿਲੀ ਪਾਰੀ ਦਾ ਔਸਤ ਸਕੋਰ : 258 ਦੌੜਾਂ
ਦੂਜੀ ਪਾਰੀ ਦਾ ਔਸਤ ਸਕੋਰ : 236 ਦੌੜਾਂ
ਮੈਚ ਦੇ ਦੌਰਾਨ ਸਭ ਤੋਂ ਜ਼ਿਆਦਾ ਸਕੋਰ : 383/6 ਭਾਰਤ ਬਨਾਮ ਆਸਟਰੇਲੀਆ
ਸਭ ਤੋਂ ਵੱਧ ਸਕੋਰ ਚੇਜ਼ ਕੀਤਾ ਗਿਆ : ਆਇਰਲੈਂਡ ਬਨਾਮ ਇੰਗਲੈਂਡ
PunjabKesari
ਚਿੰਨਾਸਵਾਮੀ ਮੈਦਾਨ 'ਤੇ ਭਾਰਤ-ਆਸਟਰੇਲੀਆ ਵਿਚਾਲੇ ਵਨ-ਡੇ ਰਿਕਾਰਡ
ਕੁਲ ਖੇਡੇ ਗਏ ਮੈਚ : 7
ਭਾਰਤ ਨੇ ਜਿੱਤੇ : 4
ਆਸਟਰੇਲੀਆ ਨੇ ਜਿੱਤੇ : 2
ਬੇਨਤੀਜਾ ਰਹੇ ਮੈਚ : 1
PunjabKesari
ਅਜਿਹਾ ਹੋਵੇਗਾ ਮੌਸਮ
ਬੈਂਗਲੁਰੂ ਦਾ ਇਹ ਮੈਦਾਨ ਐਤਵਾਰ ਨੂੰ ਹਲਕੇ ਬੱਦਲਾਂ ਨਾਲ ਘਿਰਿਆ ਰਹੇਗਾ। ਪਰ ਇੱਥੇ ਮੀਂਹ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 29 ਤੇ ਘੱਟੋ-ਘੱਟ ਤਾਪਮਾਨ 22 ਡਿਗਰੀ ਰਹੇਗਾ। ਇੱਥੇ ਹਵਾਵਾਂ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਣਗੀਆਂ। ਇਸ ਨਾਲ ਬੱਲੇਬਾਜ਼ਾਂ ਨੂੰ ਮਦਦ ਮਿਲੇਗੀ। ਇੱਥੇ ਨਮੀ ਦੀ ਮਾਤਰਾ 62 ਫੀਸਦੀ ਤਕ ਰਹਿਣ ਦਾ ਅਨੁਮਾਨ ਹੈ।
PunjabKesari
ਅਜਿਹੀ ਹੋਵੇਗੀ ਪਿੱਚ
ਛੋਟੀ ਬਾਊਂਡਰੀਜ਼ ਚਿੰਨਾਸਵਾਮੀ ਸਟੇਡੀਅਮ ਨੂੰ ਵਨ-ਡੇ ਫਾਰਮੈਟ ਲਈ ਬੈਸਟ ਬਣਾਉਂਦੀ ਹੈ। ਇੱਥੇ ਕਈ ਵਾਰ ਵੱਡੇ-ਵੱਡੇ ਸਕੋਰ ਬਣੇ ਹਨ ਅਤੇ ਵੱਡੇ ਟੀਚਿਆਂ ਨੂੰ ਵੀ ਆਸਾਨੀ ਨਾਲ ਚੇਜ਼ ਕੀਤਾ ਗਿਆ ਹੈ। ਇੱਥੇ ਟੈਸਟ ਕ੍ਰਿਕਟ ਖੇਡਣਾ ਤੇਜ਼ ਗੇਂਦਬਾਜ਼ ਕਾਫੀ ਪਸੰਦ ਕਰਦੇ ਹਨ।


author

Tarsem Singh

Content Editor

Related News