ਭਾਰਤ ਦਾ ਵੈਸਟਇੰਡੀਜ਼ ਵਿਰੁੱਧ ਟੀ20 ਤੇ ਵਨ ਡੇ ਟੀਮ ਦਾ ਐਲਾਨ, ਭੁਵੀ ਤੇ ਯਾਦਵ ਦੀ ਹੋਈ ਵਾਪਸੀ

Thursday, Nov 21, 2019 - 09:31 PM (IST)

ਭਾਰਤ ਦਾ ਵੈਸਟਇੰਡੀਜ਼ ਵਿਰੁੱਧ ਟੀ20 ਤੇ ਵਨ ਡੇ ਟੀਮ ਦਾ ਐਲਾਨ, ਭੁਵੀ ਤੇ ਯਾਦਵ ਦੀ ਹੋਈ ਵਾਪਸੀ

ਕੋਲਕਾਤਾ— ਪੂਰੀ ਤਰ੍ਹਾ ਫਿੱਟ ਹੋ ਚੁੱਕੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (ਭੁਵੀ) ਨੇ ਵੈਸਟਇੰਡੀਜ਼ ਦੇ ਵਿਰੁੱਧ ਆਗਾਮੀ ਟੀ-20 ਤੇ ਵਨ ਡੇ ਸੀਰੀਜ਼ ਦੇ ਲਈ ਭਾਰਤੀ ਟੀਮ 'ਚ ਵਾਪਸੀ ਕੀਤੀ ਜਦਕਿ ਕਪਤਾਨ ਵਿਰਾਟ ਕੋਹਲੀ ਨੇ ਵੀ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ 'ਚ ਆਰਾਮ ਲੈਣ ਤੋਂ ਬਾਅਦ ਵਾਪਸੀ ਕੀਤੀ। ਆਲਰਾਊਂਡਰ ਸ਼ਿਵਮ ਦੁਬੇ ਨੂੰ ਬੰਗਲਾਦੇਸ਼ ਵਿਰੁੱਧ ਟੀ-20 ਕੌਮਾਂਤਰੀ 'ਚ ਡੈਬਿਊ ਕਰਨ ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਵਨ ਡੇ ਕੌਮਾਂਤਰੀ ਟੀਮ 'ਚ ਸ਼ਾਮਲ ਕੀਤਾ ਗਿਆ। ਦਿੱਗਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਜਗ੍ਹਾ ਟੀ-20 ਟੀਮ 'ਚ ਜਗ੍ਹਾ ਦਿੱਤੀ ਗਈ ਹੈ ਜਦਕਿ ਕੁਲਦੀਪ ਯਾਦਵ ਨੂੰ ਕੁਰਣਾਲ ਪੰਡਯਾ ਦੀ ਜਗ੍ਹਾ ਮੌਕਾ ਦਿੱਤਾ ਗਿਆ।

PunjabKesari

ਅਗਸਤ 'ਚ ਭਾਰਤ ਦੇ ਵੈਸਟਇੰਡੀਜ਼ ਦੌਰੇ ਦੇ ਦੌਰਾਨ ਹੀ ਭੁਵਨੇਸ਼ਵਰ ਦੀਆਂ ਮਾਂਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ। ਭਾਰਤੀ ਟੀਮ ਨੂੰ ਵੈਸਟਇੰਡੀਜ਼ ਦੇ ਵਿਰੁੱਧ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡਣੀ ਹੈ, ਜਿਸ ਦਾ ਪਹਿਲਾ ਮੈਚ 6 ਦਸੰਬਰ ਨੂੰ ਮੁੰਬਈ 'ਚ ਹੋਵੇਗਾ। ਅਗਲੇ 2 ਮੈਚ ਅੱਠ ਦਸੰਬਰ ਤੇ 11 ਦਸੰਬਰ ਨੂੰ ਖੇਡੇ ਜਾਣਗੇ। ਤਿੰਨ ਵਨ ਡੇ ਕੌਮਾਂਤਰੀ ਮੈਚ ਚੇਨਈ (15 ਦਸੰਬਰ), ਵਿਸ਼ਾਖਾਪਟਨਮ (18 ਦਸੰਬਰ) ਤੇ ਕਟਕ (22 ਦਸੰਬਰ) 'ਚ ਹੋਣਗੇ।

PunjabKesari
ਵਨ ਡੇ ਕੌਮਾਂਤਰੀ ਟੀਮ—
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ. ਐੱਲ. ਰਾਹੁਲ, ਰਿਸ਼ਭ ਪੰਤ, ਮਨੀਸ਼ ਪਾਂਡੇ, ਕੇਦਾਰ ਜਾਧਵ, ਸ਼੍ਰੇਅਰਸ ਅਇਅਰ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਦੀਪਕ ਚਾਹਰ ਤੇ ਭੁਵਨੇਸ਼ਵਰ ਕੁਮਾਰ।
ਟੀ-20 ਕੌਮਾਂਤਰੀ ਟੀਮ—
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ. ਐੱਲ. ਰਾਹੁਲ, ਰਿਸ਼ਭ ਪੰਤ, ਮਨੀਸ਼ ਪਾਂਡੇ, ਸ਼੍ਰੇਅਰਸ ਅਇਅਰ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ ਤੇ ਵਾਸ਼ਿੰਗਟਨ ਸੁੰਦਰ।


author

Gurdeep Singh

Content Editor

Related News