ਭਾਰਤ-ਏ ਨੇ ਦੱ. ਅਫਰੀਕਾ-ਏ ਨੂੰ 69 ਦੌੜਾਂ ਨਾਲ ਹਰਾਇਆ

8/29/2019 9:47:57 PM

ਤਿਰੂਵਨੰਤਪੁਰਮ- ਸ਼ਿਵਮ ਦੂਬੇ ਤੇ ਅਕਸ਼ਰ ਪਟੇਲ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ ਯੁਜਵੇਂਦਰ ਚਾਹਲ ਦੀਆਂ 5 ਵਿਕਟਾਂ ਨਾਲ ਭਾਰਤ-ਏ ਨੇ ਮੀਂਹ ਪ੍ਰਭਾਵਿਤ ਪਹਿਲੇ ਗੈਰ-ਅਧਿਕਾਰਤ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਵੀਰਵਾਰ ਨੂੰ ਇੱਥੇ ਦੱਖਣੀ ਅਫਰੀਕਾ-ਏ ਨੂੰ 69 ਦੌੜਾਂ ਨਾਲ ਹਰਾ ਦਿੱਤਾ। ਭਾਰਤ-ਏ ਨੇ ਮੈਦਾਨ ਗਿੱਲਾ ਹੋਣ ਕਾਰਣ 47 ਓਵਰਾਂ ਦੇ ਇਸ ਮੈਚ ਵਿਚ 327 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਦੱਖਣੀ ਅਫਰੀਕਾ-ਏ ਟੀਮ ਇਸਦੇ ਜਵਾਬ 45 ਓਵਰਾਂ ਵਿਚ 258 ਦੌੜਾਂ ’ਤੇ ਢੇਰ ਹੋ ਗਈ। ਭਾਰਤ ਨੇ ਪੰਜ ਮੈਚਾਂ ਦੀ ਵਨ ਡੇ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ ਇਸ ਮੈਦਾਨ ’ਤੇ 31 ਅਗਸਤ ਨੂੰ ਖੇਡਿਆ ਜਾਵੇਗਾ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh