ਵਿਸ਼ਵ ਜੂਨੀਅਰ ਸਕੁਐਸ਼ ਟੀਮ ਪ੍ਰਤੀਯੋਗਿਤਾ ’ਚ ਭਾਰਤ ਦੀ ਜੇਤੂ ਸ਼ੁਰੂਆਤ

Saturday, Jul 20, 2024 - 10:00 AM (IST)

ਹਿਊਸਟਨ– ਭਾਰਤ ਨੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਜਦੋਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਆਪਣੇ-ਆਪਣੇ ਮੁਕਾਬਲੇ ਵੱਡੇ ਫਰਕ ਨਾਲ ਜਿੱਤੇ। ਲੜਕਿਆਂ ਨੇ ਕੁਵੈਤ ਨੂੰ ਗਰੁੱਪ-ਐੱਫ ਦੇ ਮੁਕਾਬਲੇ ਵਿਚ 3-0 ਨਾਲ ਹਰਾਇਆ ਜਦਕਿ ਰਾਸ਼ਟਰੀ ਚੈਂਪੀਅਨ ਅਨਾਹਤ ਸਿੰਘ ਦੀ ਅਗਵਾਈ ਵਿਚ ਲੜਕੀਆਂ ਨੇ ਗਰੁੱਪ-ਡੀ ਵਿਚ ਚੀਨੀ ਤਾਈਪੇ ਨੂੰ ਇਸੇ ਫਰਕ ਨਾਲ ਹਰਾਇਆ।

ਹੁਣ ਲੜਕਿਆਂ ਦਾ ਸਾਹਮਣਾ ਬ੍ਰਾਜ਼ੀਲ ਨਾਲ ਹੋਵੇਗਾ ਜਦਕਿ ਲੜਕੀਆਂ ਦੀ ਟੀਮ ਨੂੰ ਬ੍ਰਾਜ਼ੀਲ ਤੇ ਆਸਟ੍ਰੇਲੀਆ ਨਾਲ ਖੇਡਣਾ ਹੈ।


Aarti dhillon

Content Editor

Related News