ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਹਾਂਗਕਾਂਗ ਦਾ ਦੌਰਾ ਕਰੇਗੀ
Sunday, Jun 16, 2019 - 12:05 PM (IST)

ਨਵੀਂ ਦਿੱਲੀ- ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਅਗਲੇ ਸਾਲ ਭਾਰਤ 'ਚ ਆਯੋਜਿਤ ਹੋਵੇਗਾ ਅਤੇ ਇਸ ਦੀਆਂ ਤਿਆਰੀਆਂ ਤਹਿਤ ਰਾਸ਼ਟਰੀ ਟੀਮ ਹਾਂਗਕਾਂਗ ਦੇ ਦੌਰੇ 'ਤੇ ਰਵਾਨਾ ਹੋਵੇਗੀ। ਇਹ ਦੌਰਾ ਐਤਵਾਰ ਤੋਂ ਸ਼ੁਰੂ ਹੋਵੇਗਾ ਅਤੇ ਟੀਮ ਹਾਂਗਕਾਂਗ 'ਚ ਚਾਰ ਮੈਚ ਖੇਡੇਗੀ। ਮਈ ਦੇ ਪਹਿਲੇ ਹਫਤੇ ਤੋਂ ਟੀਮ ਸਾਬਕਾ ਭਾਰਤੀ ਕੌਮਾਂਤਰੀ ਕੋਚ ਐਲੇਕਸ ਐਂਬਰੋਸ ਦੀ ਅਗਵਾਈ 'ਚ ਗੋਆ 'ਚ ਟ੍ਰੇਨਿੰਗ ਲੈ ਰਹੀ ਸੀ। ਪਹਿਲਾ ਮੈਚ 21 ਜੂਨ ਨੂੰ ਹਾਂਗਕਾਂਗ ਅੰਡਰ-23 ਟੀਮ ਖਿਲਾਫ ਹੋਵੇਗਾ, ਜਦਕਿ ਇਸ ਤੋਂ ਬਾਅਦ ਉਹ ਹਾਂਗਕਾਂਗ ਅੰਡਰ-18 ਟੀਮ ਅਤੇ ਕਲੱਬ ਦੀਆਂ ਟੀਮਾਂ ਨਾਲ ਭਿੜੇਗੀ। ਐਂਬਰੋਸ ਨੇ ਕਿਹਾ, ''ਹਾਂਗਕਾਂਗ 'ਚ ਮੈਚ ਲੜਕੀਆਂ ਲਈ ਚੰਗੇ ਅਨੁਭਵ ਸਾਬਿਤ ਹੋਣਗੇ। ਇਨ੍ਹਾਂ 'ਚੋਂ 40 ਫੀਸਦੀ ਰਾਸ਼ਟਰੀ ਟੀਮ 'ਚ ਨਵੀਆਂ ਹਨ ਅਤੇ ਟੀਮ ਨਾਲ ਤਾਲਮੇਲ ਬਿਠਾ ਰਹੀਆਂ ਹਨ।''