''ਭਾਰਤੀ ਮੇਸੀ'' ਬਣਨਾ ਚਾਹੁੰਦੈ ਮਿਡਫੀਲਡਰ ਸਾਹਿਲ

Wednesday, Sep 18, 2019 - 09:10 PM (IST)

''ਭਾਰਤੀ ਮੇਸੀ'' ਬਣਨਾ ਚਾਹੁੰਦੈ ਮਿਡਫੀਲਡਰ ਸਾਹਿਲ

ਨਵੀਂ ਦਿੱਲੀ— ਹੁਣ ਤੱਕ ਸਿਰਫ 7 ਮੈਚ ਖੇਡਣ ਵਾਲੇ ਮਿਡਫੀਲਡਰ ਸਾਹਿਲ ਅਬਦੁਲ ਸਮਦ ਨੇ ਆਪਣੇ ਲਾਜਵਾਬ ਹੁਨਰ ਨਾਲ ਪਹਿਲਾਂ ਹੀ ਭਾਰਤੀ ਫੁੱਟਬਾਲ ਟੀਮ ਵਿਚ ਨਵੀਂ ਜਾਨ ਭਰ ਦਿੱਤੀ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਇਹ ਨੌਜਵਾਨ ਖੁਦ ਨੂੰ ਅਰਜਨਟੀਨਾ ਦੇ ਚੋਟੀ ਦੇ ਖਿਡਾਰੀ ਲਿਓਨਿਲ ਮੇਸੀ ਦੇ ਢਾਂਚੇ 'ਚ ਢਾਲਣਾ ਚਾਹੁੰਦਾ ਹੈ। ਕੇਰਲ ਦੇ ਇਸ 22 ਸਾਲਾ ਖਿਡਾਰੀ ਨੇ ਜੂਨ ਵਿਚ ਕਿੰਗਸ ਕੱਪ ਵਿਚ ਕੁਰਾਕੋਓ ਖਿਲਾਫ ਆਪਣੇ ਡੈਬਿਊ ਮੈਚ 'ਚ ਹੀ ਵਧੀਆ ਛਾਪ ਛੱਡੀ ਅਤੇ 4 ਮਹੀਨਿਆਂ ਦੇ ਅੰਦਰ ਹੀ ਉਹ ਭਾਰਤੀ ਫੁੱਟਬਾਲ ਟੀਮ ਦੀ ਮਿਡਲ ਲਾਈਨ ਦਾ ਅਹਿਮ ਖਿਡਾਰੀ ਬਣ ਗਿਆ ਹੈ। ਪਿਛਲੇ ਹਫਤੇ ਵਿਸ਼ਵ ਕੱਪ ਕੁਆਲੀਫਾਇਰ ਵਿਚ ਏਸ਼ੀਆਈ ਚੈਂਪੀਅਨ ਕਤਰ ਖਿਲਾਫ ਇਤਿਹਾਸਕ ਗੋਲ-ਰਹਿਤ ਡਰਾਅ ਦੌਰਾਨ ਸਾਹਿਲ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਸਾਹਿਲ ਨੇ ਕਿਹਾ ਕਿ ਮੈਨੂੰ ਡ੍ਰਿਬਲਿੰਗ ਅਤੇ ਤੇਜ਼ੀ ਨਾਲ ਗੇਂਦ ਲੈ ਕੇ ਅੱਗੇ ਵਧਣਾ ਪਸੰਦ ਹੈ। ਮੈਂ ਜਿਥੇ ਵੀ ਖੇਡਾਂ, ਮੈਨੂੰ ਇਸ ਤਰ੍ਹਾਂ ਕਰਨਾ ਪਸੰਦ ਹੈ। ਮੈਨੂੰ ਵਿਰੋਧੀ ਰੱਖਿਆ ਲਕੀਰ ਨੂੰ ਰੁੱਝਿਆ ਰੱਖਣਾ ਅਤੇ ਹਮਲਾਵਰ ਹੋਣਾ ਪਸੰਦ ਹੈ। ਮੈਂ ਲਿਓਨਿਲ ਮੇਸੀ ਦਾ ਪ੍ਰਸ਼ੰਸਕ ਹਾਂ। ਉਸ ਤੋਂ ਮੈਂ ਕਾਫੀ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਇਹੀ ਮੇਰਾ ਖੇਡਣ ਦਾ ਤਰੀਕਾ ਹੈ ਕਿਉਂਕਿ ਹਰੇਕ ਖਿਡਾਰੀ ਦੀ ਖੇਡ ਦਾ ਆਪਣਾ ਹੀ ਤਰੀਕਾ ਹੁੰਦਾ ਹੈ।


author

Gurdeep Singh

Content Editor

Related News