ਭਾਰਤ ਦਾ ਹਰਿਕ੍ਰਿਸ਼ਣਾ ਵਿਸ਼ਵ ਰੈਂਕਿੰਗ ''ਚ 20ਵੇਂ ਸਥਾਨ ''ਤੇ ਪਹੁੰਚਿਆ

Friday, Jul 31, 2020 - 11:24 PM (IST)

ਮਾਸਕੋ (ਨਿਕਲੇਸ਼ ਜੈਨ)- ਵਿਸ਼ਵ ਸ਼ਤਰੰਜ ਰੈਂਕਿੰਗ ਵਿਚ ਆਖਿਰਕਾਰ 3 ਮਹੀਨਿਆਂ ਬਾਅਦ ਕੁਝ ਬਦਲਾਅ ਹੋਏ ਤੇ ਭਾਰਤੀ ਗ੍ਰੈਂਡਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਹੁਣ ਵਿਸ਼ਵ ਰੈਂਕਿੰਗ ਵਿਚ 20ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਕੋਵਿਡ-19 ਦੇ ਆਉਣ ਤੋਂ ਬਾਅਦ ਫਰਵਰੀ ਤੋਂ ਹੀ ਦੁਨੀਆ ਭਰ ਦੇ ਵੱਡੇ ਟੂਰਨਾਮੈਂਟ ਰੱਦ ਹੋਣ ਲੱਗੇ ਸਨ ਤੇ ਤਦ ਤੋਂ ਫਿਡੇ ਰੈਂਕਿੰਗ ਸਥਿਰ ਹੋ ਗਈ ਸੀ ਪਰ ਹੁਣ ਜਦੋਂ ਸਵਿਟਜ਼ਰਲੈਂਡ ਵਿਚ ਪਹਿਲਾ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਟੂਰਨਾਮੈਂਟ ਪੂਰਾ ਹੋਇਆ ਤਾਂ ਵਿਸ਼ਵ ਰੈਂਕਿੰਗ ਵਿਚ ਵੀ ਬਦਲਾਅ ਸਾਫ ਦਿਸ ਰਿਹਾ ਹੈ।
ਸਭ ਤੋਂ ਲੰਬੀ ਛਲਾਂਗ ਲਾਈ ਹੈ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ, ਜਿਸ ਨੇ ਬੇਲ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਤੋਂ ਬਾਅਦ 14 ਅੰਕ ਹਾਸਲ ਕਰਦੇ ਹੋਏ 8 ਸਥਾਨਾਂ ਦਾ ਸੁਧਾਰ ਕਰਕੇ 2732 ਅੰਕਾਂ ਨਾਲ ਚੀਨ ਦੇ ਵੇ ਯੀ ਨੂੰ ਪਿੱਛੇ ਛੱਡਦੇ ਹੋਏ 20ਵਾਂ ਸਥਾਨ ਹਾਸਲ ਕਰ ਲਿਆ ਹੈ ਜਦਕਿ ਵਿਸ਼ਵਨਾਥਨ ਆਨੰਦ 2751 ਅੰਕਾਂ ਨਾਲ 15ਵੇਂ ਸਥਾਨ 'ਤੇ ਬਣਿਆ ਹੋਇਆ ਪਰ ਵਿਦਿਤ ਅਜੇ ਵੀ ਹਰਿਕ੍ਰਿਸ਼ਣਾ ਤੋਂ ਇਕ ਸਥਾਨ ਪਿੱਛੇ ਹੈ ਤੇ 2726 ਅੰਕਾਂ ਨਾਲ 14ਵੇਂ ਸਥਾਨ 'ਤੇ ਹੈ। ਬਾਕੀ ਵਿਸ਼ਵ ਰੈਂਕਿੰਗ ਵੈਸੇ ਦੀ ਵੈਸੇ ਹੀ ਹੈ ਤੇ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ 2863 ਅੰਕਾਂ ਨਾਲ ਪਹਿਲੇ, ਅਮਰੀਕਾ ਦਾ ਫਬਿਆਨੋ ਕਰੂਆਨਾ 2835 ਅੰਕਾਂ ਨਾਲ ਦੂਜੇ ਤੇ ਚੀਨ ਦਾ ਡਿੰਗ ਲੀਰੇਨ 2791 ਅੰਕਾਂ ਨਾਲ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਮਹਿਲਾ ਵਿਸ਼ਵ ਰੈਂਕਿੰਗ ਵਿਚ ਭਾਰਤ ਦੀ ਕੋਨੇਰੂ ਹੰਪੀ 2586 ਅੰਕਾਂ ਨਾਲ ਦੂਜੇ ਤੇ 2515 ਅੰਕਾਂ ਨਾਲ ਹਰਿਕਾ ਦ੍ਰੋਣਾਵਲੀ 9ਵੇਂ ਸਥਾਨ 'ਤੇ ਹੈ।


Gurdeep Singh

Content Editor

Related News