ਭਾਰਤ ਦੇ ਸਾਬਕਾ ਕੋਚ ਦਾ ਦਾਅਵਾ, ਨੰਬਰ 4 ਲਈ ਪੰਤ ਨਹੀਂ ਇਹ ਖਿਡਾਰੀ ਹੈ ਦਾਅਵੇਦਾਰ

06/25/2019 11:49:03 AM

ਸਪੋਰਟਸ ਡੈਸਕ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦਾ ਲੀਗ ਮੈਚ ਸਾਊਥੰਪਟਨ ਮੈਦਾਨ 'ਤੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿਚ ਭਾਰਤ ਦੀ ਬੱਲੇਬਾਜ਼ੀ ਬੇਹੱਦ ਨਿਰਾਸ਼ਾਜਨਕ ਰਹੀ। ਭਾਰਤੀ ਟੀਮ ਦਾ ਟਾਪ ਆਰਡਰ ਇਕ ਵਾਰ ਫਿਰ ਫੇਲ ਹੋ ਗਿਆ ਜਿਸ ਤੋਂ ਬਾਅਦ ਇਕ ਵਾਰ ਫਿਰ 4 ਨੰਬਰ ਨੂੰ ਲੈ ਕੇ ਬਹਿਸ ਛਿੜ ਗਈ ਹੈ। ਕਈ ਮਾਹਰਾਂ ਮੁਤਾਬਕ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੂੰ ਮੌਕਾ ਦੇਣਾ ਚਾਹੀਦਾ ਹੈ। ਅਜਿਹੇ 'ਚ ਭਾਰਤ ਦੇ ਸਾਬਕਾ ਕੋਚ ਅਤੇ ਕਪਤਾਨ ਅੰਸ਼ੁਮਨ ਗਾਇਕਵਾੜ ਨੇ ਕੇਦਾਰ ਯਾਦਵ ਨੂੰ 4 ਨੰਬਰ ਲਈ ਮਜ਼ਬੂਤ ਦਾਅਵੇਦਾਰ ਦੱਸਿਆ ਹੈ।

PunjabKesari

ਗਾਇਕਵਾੜ ਨੇ ਕੇਦਾਰ 'ਤੇ ਗੱਲ ਕਰਦਿਆਂ ਕਿਹਾ, ''ਕੇਦਾਰ ਇਕ ਸਮਾਰਟ ਕ੍ਰਿਕਟਰ ਹੈ। ਉਹ ਇਕ ਰੁੱਝੇ ਖਿਡਾਰੀ ਹਨ ਅਤੇ ਸਟ੍ਰਾਈਕ ਵੀ ਬਦਲ ਸਕਦੇ ਹਨ। ਉਹ ਵੱਡੇ ਸ਼ਾਟ ਖੇਡਣ ਦਾ ਦਮ ਰੱਖਦੇ ਹਨ ਅਤੇ ਮੈਂ ਸਮਝਦਾ ਹਾਂ ਕਿ ਉਸ ਨੂੰ 4 ਨੰਬਰ 'ਤੇ  ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਪੰਤ ਮੇਰੇ ਲਈ 4 ਨੰਬਰ ਦੇ ਖਿਡਾਰੀ ਨਹੀਂ ਹਨ। ਉਹ ਗੇਂਦ ਨੂੰ ਚੰਗੀ ਤਰ੍ਹਾਂ ਹਿੱਟ ਕਰਦੇ ਹਨ ਪਰ 4 ਨੰਬਰ ਲਈ ਤੁਹਾਨੂੰ ਅਜਿਹਾ ਖਿਡਾਰੀ ਚਾਹੀਦਾ ਹੈ ਜੋ ਕ੍ਰੀਜ਼ 'ਤੇ ਟਿਕ ਸਕੇ।''


Related News