ਭਾਰਤੀ ਟੀਮ ਦੇ ਘਰੇਲੂ ਸੀਜ਼ਨ ਦਾ ਐਲਾਨ, 1 ਸਾਲ ''ਚ ਖੇਡੇਗੀ 26 ਮੈਚ
Monday, Jun 03, 2019 - 11:36 PM (IST)

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਆਗਾਮੀ ਸੈਸ਼ਨ ਵਿਚ ਘਰੇਲੂ ਧਰਤੀ 'ਤੇ 5 ਟੈਸਟ ਮੈਚ, 9 ਵਨ ਡੇ ਤੇ 12 ਟੀ-20 ਕੌਮਾਂਤਰੀ ਮੈਚ ਖੇਡੇਗੀ। ਬੀ. ਸੀ. ਸੀ. ਆਈ. ਨੇ ਸੋਮਵਾਰ ਨੂੰ ਆਗਾਮੀ ਘਰੇਲੂ ਸੈਸ਼ਨ ਦੇ ਪ੍ਰੋਗਰਾਮ ਦਾ ਅੱਜ ਐਲਾਨ ਕੀਤਾ, ਜਿਸ ਦੀ ਸ਼ੁਰੂਆਤ ਦੱਖਣੀ ਅਫਰੀਕਾ ਵਿਰੁੱਧ ਫ੍ਰੀਡਮ ਟਰਾਫੀ ਨਾਲ ਹੋਵੇਗੀ ਤੇ ਇਸ ਦੀ ਸਮਾਪਤੀ ਵੀ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਲੜੀ ਨਾਲ ਹੋਵੇਗੀ।
ਖਾਸ ਗੱਲ ਇਹ ਹੈ ਕਿ ਇਹ ਪੰਜੇ ਟੈਸਟ ਮੈਚ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ, ਜਿਸ ਵਿਚ ਦੱਖਣੀ ਅਫਰੀਕਾ ਤੋਂ ਇਲਾਵਾ ਤਿੰਨ ਤੇ ਬੰਗਲਾਦੇਸ਼ ਵਿਰੁੱਧ ਦੋ ਟੈਸਟ ਮੈਚ ਸ਼ਾਮਲ ਹਨ। ਇਸ ਦੌਰਾਨ ਭਾਰਤੀ ਟੀਮ ਇਕ ਵੀ ਪੂਰਨ ਲੜੀ (ਟੈਸਟ, ਵਨ ਡੇ ਤੇ ਟੀ-20) ਨਹੀਂ ਖੇਡੇਗੀ।