ਭਾਰਤ ਦਾ ਡੀ. ਗੁਕੇਸ਼ ਸਰਕਟ ਲੀਡਰਬੋਰਡ ’ਚ ਪਹਿਲੇ ਸਥਾਨ ’ਤੇ ਪਹੁੰਚਿਆ

Thursday, Apr 20, 2023 - 05:55 PM (IST)

ਭਾਰਤ ਦਾ ਡੀ. ਗੁਕੇਸ਼ ਸਰਕਟ ਲੀਡਰਬੋਰਡ ’ਚ ਪਹਿਲੇ ਸਥਾਨ ’ਤੇ ਪਹੁੰਚਿਆ

ਨਵੀਂ ਦਿੱਲੀ,  (ਨਿਕਲੇਸ਼ ਜੈਨ)–ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੋਂ ਬਾਅਦ ਤੋਂ ਭਾਰਤ ਨੂੰ ਉਸ ਦੂਜੇ ਖਿਡਾਰੀ ਦਾ ਇੰਤਜ਼ਾਰ ਹੈ ਜਿਹੜਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਦਿਸ਼ਾ ’ਚ ਅੱਗੇ ਵਧੇ। ਖੈਰ ਭਾਰਤ ਨੂੰ ਇਕ ਚੰਗੀ ਖਬਰ ਮਿਲੀ ਹੈ ਕਿ ਫਿਡੇ ਕੈਂਡੀਡੇਟ ਵਿਚ ਸਿੱਧੇ ਇਕ ਸਥਾਨ ਦੇਣ ਵਾਲੇ ਫਿਡੇ ਸਰਕਟ ਲੀਡਰਬੋਰਡ ’ਚ ਹੁਣ ਇਕ ਭਾਰਤੀ ਖਿਡਾਰੀ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।

ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਸਾਈਕਲ 2024 ਦੇ ਤਹਿਤ ਸ਼ਾਮਲ ਫਿਡੇ ਸਰਕਟ ਲੀਡਰਬੋਰਡ ’ਚ ਭਾਰਤ ਦਾ ਡੀ. ਗੁਕੇਸ਼ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦੇ 16 ਸਾਲਾ ਡੀ. ਗੁਕੇਸ਼ ਨੇ ਪਿਛਲੇ ਦਿਨੀਂ ਮੇਨੋਰਕਾ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ 10 ਬੇਸ਼ਕੀਮਤੀ ਅੰਕ ਹਾਸਲ ਕਰ ਲਏ ਹਨ। ਫਿਲਹਾਲ ਗੁਕੇਸ਼ 30.90 ਅੰਕਾਂ ਨਾਲ ਪਹਿਲੇ ਤੇ ਵੇਸਲੀ 30.80 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਇਸ ਸੂਚੀ ’ਚ ਨੀਦਰਲੈਂਡ ਦਾ ਅਨੀਸ਼ ਗਿਰੀ (29.3 ਅੰਕ), ਯੂ. ਐੱਸ. ਦਾ ਲੇਵਾਨ ਅਰੋਨੀਅਨ (26 ਅੰਕ) ਤੇ ਉਜਬੇਕਿਸਤਾਨ ਦਾ ਨੋਦਿਰਬੇਕ ਅਬਦੁਸੱਤਾਰੋਵ (22 ਅੰਕ) ਕ੍ਰਮਵਾਰ ਤੀਜੇ ਤੋਂ ਪੰਜਵੇਂ ਸਥਾਨ ’ਤੇ ਚੱਲ ਰਹੇ ਹਨ।


author

Tarsem Singh

Content Editor

Related News