CWC : ਭਾਰਤ-ਪਾਕਿ ਮੈਚ ਅੱਜ, ਸੁਰੱਖਿਆ ਅਜਿਹੀ ਕਿ ਪਰਿੰਦਾ ਵੀ ਖੰਭ ਨਹੀਂ ਮਾਰ ਸਕੇਗਾ

Sunday, Jun 16, 2019 - 12:09 PM (IST)

CWC : ਭਾਰਤ-ਪਾਕਿ ਮੈਚ ਅੱਜ, ਸੁਰੱਖਿਆ ਅਜਿਹੀ ਕਿ ਪਰਿੰਦਾ ਵੀ ਖੰਭ ਨਹੀਂ ਮਾਰ ਸਕੇਗਾ

ਸਪੋਰਟਸ ਡੈਸਕ— ਮੈਨਚੈਸਟਰ ਦੇ ਓਲਡ ਟ੍ਰੈਫਰਡ 'ਚ ਐਤਵਾਰ ਨੂੰ ਵਰਲਡ ਕੱਪ 2019 ਦਾ ਸਭ ਤੋਂ ਵੱਡਾ ਮੁਕਾਬਲਾ ਖੇਡਿਆ ਜਾਣਾ ਹੈ। ਇਸ ਮਹਾਮੁਕਾਬਲੇ 'ਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ਹਨ। ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਵਰਲਡ ਕੱਪ ਦੀ ਆਯੋਜਨ ਕਮੇਟੀ ਅਤੇ ਆਈ.ਸੀ.ਸੀ. ਵੀ ਇਸ ਮਹਾਮੁਕਾਬਲੇ ਨੂੰ ਬਿਹਤਰ ਬਣਾਉਣ 'ਚ ਲਗਿਆ ਹੋਇਆ ਹੈ। ਸਾਰਿਆਂ ਤਿਆਰੀਆਂ ਮੈਚ ਦੇ ਦੌਰਾਨ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਹੈ।
PunjabKesari
ਖ਼ਬਰ ਮੁਤਾਬਕ ਇਸ ਮੈਚ ਤੋਂ ਪਹਿਲਾਂ ਅਤੇ ਮੈਚ ਦੇ ਦੌਰਾਨ ਫੌਜ ਦੇ ਜਵਾਨਾਂ ਦੀ ਤਾਇਨਾਤੀ ਹੋ ਸਕਦੀ ਹੈ ਅਤੇ ਪੁਲਸ ਨੂੰ ਪੈਟਰੋਲਿੰਗ ਦਾ ਕੰਮ ਸੌਂਪਿਆ ਜਾਵੇਗਾ। ਆਈ.ਸੀ.ਸੀ. ਦੀ ਮਹਾਪ੍ਰਬੰਧਕ (ਸਟ੍ਰੈਟੇਜਿਕ ਕੰਮਿਊਨਿਕੇਸ਼ਨਸ) ਕਲੇਅਰ ਫਰਲੋਂਗ ਨੇ ਕਿਹਾ ਕਿ ਉਹ ਸੁਰੱਖਿਆ ਤਿਆਰੀ ਦੇ ਬਾਰੇ 'ਚ ਵਿਸਥਾਰ ਨਾਲ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਹਨ, ਪਰ ਮੈਚ ਦੇ ਦੌਰਾਨ ਮਾਹੌਲ ਆਮ ਰਹੇ, ਇਸ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਕਲੇਅਰ ਨੇ ਕਿਹਾ ਕਿ ਵਰਲਡ ਕੱਪ ਦੇ ਦੌਰਾਨ ਸੁਰੱਖਿਆ ਚੁਸਤ ਰੱਖਣਾ ਸਾਡੀ ਤਰਜੀਹ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਰਲਡ ਕੱਪ ਦਾ ਇਹ 7ਵਾਂ ਮੈਚ ਹੈ। ਇਸ ਤੋਂ ਪਹਿਲਾਂ ਖੇਡੇ ਗਏ ਸਾਰੇ ਮੈਚਾਂ 'ਚ ਭਾਰਤ ਜੇਤੂ ਰਿਹਾ ਹੈ।


author

Tarsem Singh

Content Editor

Related News