ICC ਦੇ ਨਵੇਂ ਚੇਅਰਮੈਨ ਨੇ ਭਾਰਤ-ਪਾਕਿ ਕ੍ਰਿਕਟ ਦੀ ਬਹਾਲੀ ਦੇ ਸਬੰਧ ''ਚ ਦਿੱਤਾ ਵੱਡਾ ਬਿਆਨ
Tuesday, Dec 01, 2020 - 11:38 AM (IST)
ਸਪੋਰਟਸ ਡੈਸਕ— ਭਾਰਤ-ਪਾਕਿਸਤਾਨ ਦੀ ਕ੍ਰਿਕਟ ਮੁਕਾਬਲੇਬਾਜ਼ੀ ਕਿਸੇ ਤੋਂ ਲੁਕੀ ਨਹੀਂ ਹੈ। ਪਰ ਬੀਤੇ ਲੰਬੇ ਅਰਸੇ ਤੋਂ ਦੋਵੇਂ ਟੀਮਾਂ ਆਪਸ 'ਚ ਕੋਈ ਦੋ ਪੱਖੀ ਸੀਰੀਜ਼ ਨਹੀਂ ਖੇਡ ਰਹੀਆਂ ਹਨ। ਸਿਰਫ਼ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਦੇ ਟੂਰਨਾਮੈਂਟ 'ਚ ਇਨ੍ਹਾਂ ਦਾ ਮੁਕਾਬਲਾ ਹੁੰਦਾ ਹੈ। ਗੁਆਂਢੀ ਦੇਸ਼ਾਂ ਦੀ ਸਿਆਸੀ ਕੁੜਤਨ ਦਾ ਅਸਰ ਖੇਡ 'ਤੇ ਪੈਂਦਾ ਦੇਖ ਆਈ. ਸੀ. ਸੀ. ਦੇ ਨਵੇਂ ਚੇਅਰਮੈਨ ਵੀ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕੇ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਪਹਿਲਵਾਨ ਬਜਰੰਗ ਪੂਨੀਆ ਅਤੇ ਬਬੀਤਾ ਫੋਗਾਟ ਸਮੇਤ ਇਹ ਦਿੱਗਜ ਖਿਡਾਰੀ
ਨਿਊਜ਼ੀਲੈਂਡ ਦੇ ਕ੍ਰਿਕਟ ਦੇ ਪ੍ਰਮੁੱਖ ਰਹੇ ਗ੍ਰੇਗ ਬਾਰਕਲੇ ਨੂੰ ਬੀਤੇ ਹਫ਼ਤੇ ਹੀ ਕੌਮਾਂਤਰੀ ਕ੍ਰਿਕਟ ਪਰਿਸ਼ਦ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਭਾਰਤ ਦੇ ਸ਼ਸ਼ਾਂਕ ਮਨੋਹਰ ਦੀ ਜਗ੍ਹਾ ਲੈਣ ਵਾਲੇ ਇਸ ਆਗੂ ਨੇ ਦੋਹਾਂ ਦੇਸ਼ਾਂ ਵਿਚਾਲੇ ਕ੍ਰਿਕਟ 'ਤੇ ਸਹਿਮਤੀ ਬਣਾਉਣ ਦਾ ਵਾਅਦਾ ਕੀਤਾ। ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਪਾਕਿਸਤਾਨੀ ਕ੍ਰਿਕਟ ਬੋਰਡ ( ਪੀ. ਸੀ. ਬੀ.) ਦੇ ਵਿਚਾਲੇ ਚਲੀ ਆ ਰਹੀ ਖਿੱਚੋਤਾਣ ਨੂੰ ਕਰੀਬ ਨਾਲ ਦੇਖ ਰਹੇ ਬਾਰਕਲੇ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਕੁਝ ਚੀਜ਼ਾਂ ਕ੍ਰਿਕਟ ਤੋਂ ਉੱਪਰ ਹੁੰਦੀਆਂ ਹਨ।
ਆਈ. ਸੀ. ਸੀ. ਦੀਆਂ ਮਜਬੂਰੀਆਂ
ICC doesn't have mandate to influence Ind-Pak bilateral ties, says chairman Barclay
Read @ANI Story | https://t.co/RTB9Tuegqv pic.twitter.com/brMuMXPnWE
— ANI Digital (@ani_digital) November 30, 2020
ਭਾਰਤ-ਪਾਕਿ ਸਬੰਧਾਂ ਦੇ ਸਵਾਲ 'ਤੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ, ''ਸਾਡੇ ਕੋਲ ਜਿੰਨੀਆਂ ਸ਼ਕਤੀਆਂ ਤੇ ਅਧਿਕਾਰ ਹਨ, ਅਸੀਂ ਉਸ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਭਾਰਤ-ਪਾਕਿ ਮੈਚ ਤੋਂ ਜ਼ਿਆਦਾ ਆਨੰਦ ਨਹੀਂ ਆਉਂਦਾ। ਦੂਜੇ ਪਾਸੇ ਆਈ. ਸੀ. ਸੀ. ਦੀ ਆਪਣੀ ਸਮਰਥਾ ਤੇ ਹੱਦਾਂ ਹਨ, ਜੋ ਸਿਰਫ਼ ਕ੍ਰਿਕਟ ਨੂੰ ਸੰਚਾਲਿਤ ਕਰ ਸਕਦੀ ਹੈ। ਸਿਆਸੀ ਸਬੰਧ ਅਲਗ ਹੁੰਦੇ ਹਨ, ਜਿਸ ਦੇ ਅਸਰ ਨੂੰ ਖੇਡ 'ਤੇ ਨਕਾਰਿਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ : ਸਚਿਨ ਦਾ ਵੱਡਾ ਫੈਸਲਾ, 6 ਸੂਬਿਆਂ ਦੇ ਕਮਜ਼ੋਰ ਬੱਚਿਆਂ ਦਾ ਇਲਾਜ 'ਚ ਕਰਨਗੇ ਮਦਦ
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕਈ ਵਾਰ ਸਪੱਸ਼ਸ਼ਟ ਤੌਰ 'ਤੇ ਕਿਹਾ ਹੈ ਕਿ ਪਾਕਿਸਤਾਨ ਨੂੰ ਭਾਰਤ ਦੇ ਨਾਲ ਕ੍ਰਿਕਟ ਸਬੰਧ ਬਹਾਲ ਕਰਨ ਲਈ ਸਰਹੱਦ ਪਾਰ ਤੋਂ ਅੱਤਵਾਦੀ ਗਤੀਵਿਧੀਆਂ ਰੋਕਣੀਆਂ ਹੋਣਗੀਆਂ ਤੇ ਅਜਿਹਾ ਕੋਈ ਕੰਮ ਨਹੀਂ ਕਰਨਾ ਹੋਵੇਗਾ ਜਿਸ ਨਾਲ ਹਿੰਦੂਸਤਾਨ ਦੇ ਹਿੱਤ ਨੂੰ ਢਾਅ ਲੱਗੇ। ਆਖ਼ਰੀ ਵਾਰ ਦੋਹਾਂ ਹੀ ਟੀਮਾਂ ਵਿਸ਼ਵ ਕੱਪ 2019 'ਚ ਟਕਰਾਈਆਂ ਸਨ, ਜਿੱਥੇ ਭਾਰਤ ਨੇ ਆਸਾਨੀ ਨਾਲ ਪਾਕਿ ਨੂੰ ਹਰਾ ਦਿੱਤਾ ਸੀ।