ਭਾਰਤ ਦੀ ਮਦਦ ਲਈ ਆਈ.ਪੀ.ਐਲ. ਤਨਖ਼ਾਹ ਦਾ ਕੁੱਝ ਹਿੱਸਾ ਦਾਨ ਕਰਨਗੇ ਨਿਕੋਲਸ ਪੂਰਨ

04/30/2021 5:35:11 PM

ਨਵੀਂ ਦਿੱਲੀ (ਭਾਸ਼ਾ) : ਪੰਜਾਬ ਕਿੰਗਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਕਮਾਈ ਦਾ ਕੁੱਝ ਹਿੱਸਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਜੂਝ ਰਹੇ ਭਾਰਤ ਲਈ ਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤ ਵਿਚ ਕੋਵਿਡ-19 ਪੀੜਤਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵੀਰਵਾਰ ਨੂੰ 3 ਲੱਖ 86 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਪੂਰਨ ਨੇ ਇਸ ਦੇ ਨਾਲ ਹੀ ਭਾਰਤ ਦੇ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣ ਦੀ ਬੇਨਤੀ ਕੀਤੀ।

ਇਹ ਵੀ ਪੜ੍ਹੋ : ‘ਸ਼ੂਟਰ ਦਾਦੀ’ ਚੰਦਰੋ ਤੋਮਰ ਦਾ ਦਿਹਾਂਤ, ਕੋਰੋਨਾ ਨਾਲ ਸੀ ਪੀੜਤ

 

ਟਵਿਟਰ ’ਤੇ ਜਾਰੀ ਵੀਡੀਓ ਵਿਚ ਪੂਰਨ ਨੇ ਕਿਹਾ, ‘ਜੇਕਰ ਤੁਸੀਂ ਟੀਕਾ ਲਗਵਾ ਸਕਦੇ ਹੋ ਤਾਂ ਕ੍ਰਿਪਾ ਇਸ ਨੂੰ ਕਰੋ, ਮੈਂ ਆਪਣੇ ਹਿੱਸੇ ਦਾ ਕੰਮ ਕਰਾਂਗਾ, ਜਿਸ ਚਿ ਭਾਰਤ ਲਈ ਪ੍ਰਾਰਥਨਾਂ ਕਰਨਾ ਜਾਰੀ ਰੱਖਣ ਦੇ ਨਾਲ ਇਸ ਸੰਕਟ ਤੋਂ ਉਭਰਨ ਲਈ ਆਪਣੀ ਆਈ.ਪੀ.ਐਲ. ਤਨਖ਼ਾਹ ਦਾ ਇਕ ਹਿੱਸਾ ਦਾਨ ਕਰਨਾ ਚਾਵਾਂਗਾ।’ ਵੈਸਟਟਿੰਡੀਜ਼ ਦੀ ਨੁਮਾਇੰਦਗੀ ਕਰਨ ਵਾਲੇ 25  ਸਾਲ ਦੇ ਇਸ ਕ੍ਰਿਕਟਰ ਨੂੰ ਪਤਾ ਹੈ ਕਿ ਇਸ ਸੰਕਟ ਵਿਚ ਦੇਸ਼ ਦੀ ਸਿਹਤ ਪ੍ਰਣਾਲੀ ਵੀ ਜੂਝ ਰਹੀ ਹੈ। ਉਨ੍ਹਾਂ ਕਿਹਾ, ‘ਮੈਂ ਦੁਨੀਆ ਭਰ ਵਿਚ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸਮਰਥਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਭਾਰਤ ਵਿਚ ਆਈ.ਪੀ.ਐਲ. (ਬਾਇਓ ਬਬਲ) ਵਿਚ ਸੁਰੱਖਿਅਤ ਅਤੇ ਬਿਹਤਰ ਸਥਿਤੀ ਵਿਚ ਹਾਂ।’

ਇਹ ਵੀ ਪੜ੍ਹੋ : IPL 2021: ਰਾਜਸਥਾਨ ਰਾਇਲਜ਼ ਨੇ ਭਾਰਤ ਦੀ ਮਦਦ ਲਈ ਕੋਵਿਡ ਰਾਹਤ ਫੰਡ ’ਚ ਦਾਨ ਕੀਤੇ 7.5 ਕਰੋੜ ਰੁਪਏ

PunjabKesari

ਉਨ੍ਹਾਂ ਕਿਹਾ, ‘ਪਰ ਇਸ ਤਰ੍ਹਾਂ ਦੀ ਤ੍ਰਾਸਦੀ ਦੇ ਇੰਨੇ ਕਰੀਬ ਹੋਣਾ ਵੀ ਸਾਡੇ ਦਿਲਾਂ ਨੂੰ ਤੋੜਨ ਵਾਲੀ ਗੱਲ ਹੈ। ਇਕ ਅਜਿਹੇ ਦੇਸ਼ ਲਈ ਜਿਸ ਨੇ ਸਾਨੂੰ ਸਾਲਾਂ ਤੋਂ ਇੰਨਾ ਪਿਆਰ ਅਤੇ ਸਮਰਥਨ ਦਿਖਾਇਆ ਹੈ, ਮੈਂ ਆਪਣੇ ਸਾਥੀ ਖਿਡਾਰੀਆਂ ਨਾਲ ਮਿਲ ਕੇ ਭਾਰਤ ਵਿਚ ਇਸ ਸਥਿਤੀ ਨੂੰ ਲੈ ਕੇ ਕੁੱਝ ਜਾਗਰੂਕਤਾ ਲਿਆਉਣ ਵਿਚ ਮਦਦ ਕਰ ਸਕਦਾ ਹਾਂ।’ ਮੌਜੂਦਾ ਸੀਜ਼ਲ ਵਿਚ ਪੰਜਾਬ ਕਿੰਗਜ਼ ਲਈ 6 ਮੈਚ ਖੇਡਣ ਵਾਲੇ ਪੂਰਨ ਤੋਂ ਪਹਿਲਾਂ ਉਨ੍ਹਾਂ ਦੀ ਫਰੈਂਚਾਇਜ਼ੀ ਨੇ ਵੀ ਆਕਸੀਜਨ ਕੰਸਨਟ੍ਰੇਟਰਸ ਦਾਨ ਕਰਨ ਦਾ ਵਾਆਦਾ ਕੀਤਾ ਸੀ। ਪੂਰਨ ਨੇ ਕਿਹਾ, ‘ਹੁਣ ਵੀ ਕਈ ਹੋਰ ਦੇਸ਼ ਮਹਾਮਾਰੀ ਨਾਲ ਪ੍ਰਭਾਵਿਤ ਹੋ ਰਹੇ ਹਨ ਪਰ ਭਾਰਤ ਵਿਚ ਮੌਜੂਦਾ ਸਥਿਤੀ ਬੇਹੱਦ ਗੰਭੀਰ ਹੈ। ਮੈਂ ਇਸ ਨਾਜ਼ੁਕ ਸਥਿਤੀ ਵਿਚ ਵਿੱਤੀ ਮਦਦ ਨਾਲ ਜਾਗਰੂਕਤਾ ਲਿਆਉਣ ਵਿਚ ਆਪਣੀ ਭੂਮਿਕਾ ਨਿਭਾਵਾਂਗਾ।’ 

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ


cherry

Content Editor

Related News