ਭਾਰਤੀ ਪੁਰਸ਼ ਤੀਰਅੰਦਾਜ਼ੀ ਕੰਪਾਊਂਡ ਟੀਮ ਕੁਆਰਟਰ ਫਾਈਨਲ ''ਚ ਪਹੁੰਚੀ
Sunday, Aug 26, 2018 - 02:20 PM (IST)

ਜਕਾਰਤਾ— ਸਾਬਕਾ ਚੈਂਪੀਅਨ ਭਾਰਤ ਐਤਵਾਰ ਨੂੰ ਇੱਥੇ ਏਸ਼ੀਆਈ ਖੇਡਾਂ 2018 'ਚ ਪ੍ਰੀ-ਕੁਆਰਟਰ ਫਾਈਨਲ 'ਚ ਕਤਰ ਨੂੰ 227-213 ਨਾਲ ਹਰਾ ਕੇ ਪੁਰਸ਼ ਤੀਰਅੰਦਾਜ਼ੀ ਕੰਪਾਊਂਡ ਟੀਮ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਿਆ।
ਅਭਿਸ਼ੇਕ ਵਰਮਾ, ਅਮਨ ਸੈਨੀ ਅਤੇ ਰਜਤ ਚੌਹਾਨ ਦੀ ਟੀਮ ਨੇ ਸਾਰੇ ਸੈੱਟ ਜਿੱਤੇ। ਹਾਲਾਂਕਿ ਦੂਜਾ ਅਤੇ ਤੀਜਾ ਸੈੱਟ ਕਾਫੀ ਕਰੀਬੀ ਸੀ ਜਿਸ 'ਚ ਸਕੋਰ ਕ੍ਰਮਵਾਰ 65-55 ਅਤੇ 56-54 ਸੀ। ਅਭਿਸ਼ੇਕ ਅਤੇ ਚੌਹਾਨ ਪਿਛਲੀਆਂ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਟੀਮ 'ਚ ਸ਼ਾਮਲੇ ਸਨ। ਭਾਰਤ ਕੁਆਰਟਰ ਫਾਈਨਲ 'ਚ ਹੁਣ ਫਿਲੀਪੀਨ ਨਾਲ ਭਿੜੇਗਾ।