IND vs ZIM T20i Series : ਕਦੋਂ ਹੋਣਗੇ ਮੁਕਾਬਲੇ, ਸਮਾਂ ਅਤੇ ਹੋਰ ਡਿਟੇਲ ਵੀ ਜਾਣੋ

07/02/2024 11:07:54 AM

ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਭਾਰਤ ਜ਼ਿੰਬਾਬਵੇ ਦਾ ਦੌਰਾ ਕਰੇਗਾ। ਇਸ ਦੌਰਾਨ ਟੀਮ ਇੰਡੀਆ ਹਰਾਰੇ ਸਪੋਰਟਸ ਕਲੱਬ 'ਚ 5 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ ਜੋ 6 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 14 ਜੁਲਾਈ ਤੱਕ ਚੱਲੇਗੀ। ਜ਼ਿੰਬਾਬਵੇ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤ ਟਰਾਫੀ ਜਿੱਤਣ 'ਚ ਸਫਲ ਰਿਹਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਦੌਰੇ ਲਈ ਸ਼ੁਭਮਨ ਗਿੱਲ ਨੂੰ ਕਪਤਾਨੀ ਸੌਂਪੀ ਹੈ।
ਭਾਰਤ ਬਨਾਮ ਜ਼ਿੰਬਾਬਵੇ ਸ਼ਡਿਊਲ
ਪਹਿਲਾ ਟੀ-20 ਮੈਚ: 6 ਜੁਲਾਈ, ਹਰਾਰੇ, ਸ਼ਾਮ 16:30 ਵਜੇ
ਦੂਜਾ ਟੀ-20 ਮੈਚ: 7 ਜੁਲਾਈ, ਹਰਾਰੇ, ਸ਼ਾਮ 16:30 ਵਜੇ
ਤੀਜਾ ਟੀ-20 ਮੈਚ: 10 ਜੁਲਾਈ, ਹਰਾਰੇ, ਸ਼ਾਮ 16:30 ਵਜੇ
ਚੌਥਾ ਟੀ-20 ਮੈਚ: 13 ਜੁਲਾਈ, ਹਰਾਰੇ, ਸ਼ਾਮ 16:30 ਵਜੇ
5ਵਾਂ ਟੀ-20 ਮੈਚ: 14 ਜੁਲਾਈ, ਹਰਾਰੇ, ਸ਼ਾਮ 16:30 ਵਜੇ
ਭਾਰਤ ਵਿੱਚ  Ind vs Zim ਕਿੱਥੇ ਦੇਖੀਏ?
2024 ਵਿੱਚ ਜ਼ਿੰਬਾਬਵੇ ਦੇ ਭਾਰਤ ਦੌਰੇ ਦਾ ਸਿੱਧਾ ਪ੍ਰਸਾਰਣ ਅਤੇ ਵਿਸ਼ੇਸ਼ ਤੌਰ 'ਤੇ ਡੀਡੀ ਸਪੋਰਟਸ ਦੁਆਰਾ ਭਾਰਤ ਵਿੱਚ ਕੀਤਾ ਜਾਵੇਗਾ। ਮੋਬਾਈਲ 'ਤੇ ਫੈਨਕੋਡ ਐਪ 'ਤੇ।
ਜ਼ਿੰਬਾਬਵੇ ਦੌਰੇ ਲਈ ਨਵਾਂ ਕੋਚ
ਭਾਰਤ ਦੇ ਨਵ-ਨਿਯੁਕਤ ਕਪਤਾਨ ਸ਼ੁਭਮਨ ਗਿੱਲ ਨੇ ਜ਼ਿੰਬਾਬਵੇ ਦੇ ਆਗਾਮੀ ਦੌਰੇ ਲਈ ਟੀ-20 ਸੀਰੀਜ਼ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 2024 ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਮੁੱਖ ਟੀਮ 'ਚ ਜਗ੍ਹਾ ਨਾ ਮਿਲਣ ਤੋਂ ਬਾਅਦ ਗਿੱਲ ਖੁਦ ਨੂੰ ਕਪਤਾਨ ਅਤੇ ਖਿਡਾਰੀ ਦੇ ਰੂਪ 'ਚ ਸਾਬਤ ਕਰਨਾ ਚਾਹੇਗਾ। ਇਸ ਦੌਰਾਨ ਸ਼ੁਭਮਨ ਦਾ ਇਕ ਸਪੋਰਟਸ ਕੰਪਲੈਕਸ 'ਚ ਰਨਿੰਗ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਜ਼ਿੰਬਾਬਵੇ ਦੌਰੇ 'ਤੇ ਵੀਵੀਐੱਸ ਲਕਸ਼ਮਣ ਦੀ ਕੋਚਿੰਗ ਹੇਠ ਖੇਡੇਗੀ। ਟੀਮ ਇੰਡੀਆ ਨੂੰ ਆਉਣ ਵਾਲੀ ਸ਼੍ਰੀਲੰਕਾ ਸੀਰੀਜ਼ ਦੌਰਾਨ ਨਵਾਂ ਕੋਚ ਮਿਲਣ ਦੀ ਸੰਭਾਵਨਾ ਹੈ।
ਜ਼ਿੰਬਾਬਵੇ ਟੀਮ
ਸਿਕੰਦਰ ਰਜ਼ਾ (ਕਪਤਾਨ), ਫਰਾਜ਼ ਅਕਰਮ, ਬ੍ਰਾਇਨ ਬੇਨੇਟ, ਜੋਨਾਥਨ ਕੈਂਪਬੈਲ, ਤੇਂਡਾਈ ਚਤਾਰਾ, ਲਿਊਕ ਜੋਂਗਵੇ, ਇਨੋਸੈਂਟ ਕਾਇਆ, ਕਲਾਈਵ ਮਦਾਂਡੇ, ਵੇਸਲੀ ਮਧੇਵੇਰੇ, ਤਦੀਵਨਾਸ਼ੇ ਮਾਰੂਮਨੀ, ਵੇਲਿੰਗਟਨ ਮਸਾਕਾਦਜ਼ਾ, ਬ੍ਰੈਂਡਨ ਮਾਵੁਤਾ, ਬਲੇਸਿੰਗ ਮੁਜ਼ਾਰਬਾਨੀ, ਡਾਓਨ ਮਾਇਰਸ, ਅੰਤੁਮ ਨਕਵੀ, ਰਿਚਰਡ ਨਗਾਰਵਾ, ਮਿਲਟਨ ਸ਼ੁੰਬਾ।
ਭਾਰਤੀ ਟੀਮ
ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਰੁਤੂਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ, ਰਿੰਕੂ ਸਿੰਘ, ਸੰਜੂ ਸੈਮਸਨ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਸ਼ਿਵਮ ਦੁਬੇ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਖਲੀਲ ਕੁਮਾਰ ਅਹਿਮਦ, ਮੁਕੇਸ਼ ਕੁਮਾਰ, ਤੁਸ਼ਾਰ ਦੇਸ਼ਪਾਂਡੇ।


Aarti dhillon

Content Editor

Related News