IND vs WI Test : ਪਿਛਲੇ 21 ਸਾਲਾਂ ਤੋਂ ਨਹੀਂ ਹਾਰਿਆ ਭਾਰਤ, ਦੇਖੋ ''ਹੈੱਡ-ਟੂ-ਹੈੱਡ'' ਰਿਕਾਰਡ
Wednesday, Jul 12, 2023 - 11:38 AM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਅੱਜ ਭਾਵ 12 ਜੁਲਾਈ ਤੋਂ ਵਿੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿੰਡੀਜ਼ ਲਈ ਭਾਰਤੀ ਟੀਮ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੇ ਲਈ ਇਹ ਸਾਲ ਚੰਗਾ ਨਹੀਂ ਰਿਹਾ। ਵਿੰਡੀਜ਼ ਆਉਣ ਵਾਲੇ ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਵੀ ਖੁੰਝ ਗਈ, ਜੋ ਭਾਰਤ 'ਚ ਹੀ ਖੇਡਿਆ ਜਾਣਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ 2023-24 ਚੱਕਰ ਦੀ ਸ਼ੁਰੂਆਤ ਸੀਰੀਜ਼ ਜਿੱਤ ਨਾਲ ਕਰਨਾ ਚਾਹੇਗੀ। ਭਾਰਤ ਬਨਾਮ ਵਿੰਡੀਜ਼ ਪਹਿਲਾ ਟੈਸਟ 2023 ਵਿੰਡਸਰ ਪਾਰਕ, ਰੋਸੇਓ, ਡੋਮਿਨਿਕਾ ਵਿਖੇ ਸਥਾਨਕ ਸਮੇਂ ਅਨੁਸਾਰ ਸ਼ਾਮ 7:30 ਵਜੇ ਖੇਡਿਆ ਜਾਵੇਗਾ
ਪਿਛਲੇ 21 ਸਾਲਾਂ ਤੋਂ ਨਹੀਂ ਹਾਰਿਆ ਭਾਰਤ
ਭਾਰਤ ਦਾ ਪਲੜਾ ਭਾਰੀ ਮੰਨਿਆ ਜਾ ਰਿਹਾ ਹੈ। ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਿਛਲੇ 21 ਸਾਲਾਂ ਤੋਂ ਭਾਰਤ ਨੂੰ ਵਿੰਡੀਜ਼ ਖ਼ਿਲਾਫ਼ ਟੈਸਟ 'ਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਭਾਰਤ ਆਖ਼ਰੀ ਵਾਰ 2002 'ਚ ਵਿੰਡੀਜ਼ ਤੋਂ ਸੀਰੀਜ਼ ਹਾਰਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ 8 ਟੈਸਟ ਸੀਰੀਜ਼ ਖੇਡੀਆਂ ਗਈਆਂ ਹਨ, ਜਿਸ 'ਚ ਭਾਰਤ ਨੇ ਸਾਰੀਆਂ 'ਚ ਬਾਜ਼ੀ ਮਾਰੀ ਹੈ। ਭਾਰਤ ਨੇ 2019 ਵਿਸ਼ਵ ਕੱਪ ਤੋਂ ਬਾਅਦ ਵਿੰਡੀਜ਼ ਦੀ ਮੇਜ਼ਬਾਨੀ ਕੀਤੀ, ਜਿੱਥੇ ਭਾਰਤ ਨੇ ਟੈਸਟ ਸੀਰੀਜ਼ 2-0 ਨਾਲ ਜਿੱਤੀ।
ਦੇਖੋ ਹੈੱਡ-ਟੂ-ਹੈੱਡ ਰਿਕਾਰਡ
ਜੇਕਰ ਦੋਵਾਂ ਟੀਮਾਂ ਦੇ ਹੈੱਡ-ਟੂ-ਹੈੱਡ ਰਿਕਾਰਡ ਦੀ ਗੱਲ ਕਰੀਏ ਤਾਂ ਕੁੱਲ 98 ਮੈਚ ਖੇਡੇ ਗਏ ਹਨ, ਜਿਸ 'ਚ ਭਾਰਤ ਨੇ 30 ਮੈਚ ਜਿੱਤੇ ਹਨ, ਜਦਕਿ ਵਿੰਡੀਜ਼ ਨੇ 22 ਮੈਚ ਜਿੱਤੇ ਹਨ। ਕੁੱਲ 46 ਮੈਚ ਡਰਾਅ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਦੇ ਵਿਚਾਲੇ ਕੁੱਲ 24 ਸੀਰੀਜ਼ ਹੋਈਆਂ ਹਨ, ਜਿਸ 'ਚ ਭਾਰਤ ਨੇ 10 ਵਾਰ ਅਤੇ ਵੈਸਟਇੰਡੀਜ਼ ਨੇ 12 ਵਾਰ ਟੈਸਟ ਸੀਰੀਜ਼ 'ਤੇ ਕਬਜ਼ਾ ਕੀਤਾ ਹੈ।
IND ਬਨਾਮ WI ਪਹਿਲਾਂ ਟੈਸਟ 2023 ਸੰਭਾਵਿਤ ਪਲੇਇੰਗ XI:
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਅਜਿੰਕਯ ਰਹਾਣੇ, ਰਵਿੰਦਰ ਜਡੇਜਾ, ਈਸ਼ਾਨ ਕਿਸ਼ਨ/ਕੇਐੱਸ ਭਰਤ (ਵਿਕੇਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜੈਦੇਵ ਉਨਾਦਕਟ, ਮੁਹੰਮਦ ਸਿਰਾਜ
ਵੈਸਟਇੰਡੀਜ਼ ਦੀ ਸੰਭਾਵਿਤ ਪਲੇਇੰਗ ਇਲੈਵਨ: ਕ੍ਰੈਗ ਬ੍ਰੈਥਵੇਟ (ਕਪਤਾਨ), ਟੇਗੇਨਰੀਨ ਚੰਦਰਪਾਲ, ਰੇਮਨ ਰੀਫਰ, ਰਹਿਕੀਮ ਕੋਰਨਵਾਲ, ਜਰਮੇਨ ਬਲੈਕਵੁੱਡ, ਅਲੀਕ ਅਥਾਨਾਜ, ਜੋਸ਼ੂਆ ਡਾ ਸਿਲਵਾ (ਵਿਕਟਕੀਪਰ), ਜੇਸਨ ਹੋਲਡਰ, ਅਲਜ਼ਾਰੀ ਜੋਸੇਫ, ਕੇਮਾਰ ਰੋਚ, ਸ਼ੈਨਨ ਗੈਬਰੀਅਲ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8