IND vs SL : ਭਾਰਤ ਨੇ ਜਿੱਤਿਆ ਦੂਜਾ ਵਨਡੇ, ਸੀਰੀਜ਼ ’ਤੇ ਕੀਤਾ ਕਬਜ਼ਾ

Wednesday, Jul 21, 2021 - 02:48 AM (IST)

IND vs  SL : ਭਾਰਤ ਨੇ ਜਿੱਤਿਆ ਦੂਜਾ ਵਨਡੇ, ਸੀਰੀਜ਼ ’ਤੇ ਕੀਤਾ ਕਬਜ਼ਾ

ਕੋਲੰਬੋ : ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ 82 ਗੇਂਦਾਂ ’ਤੇ ਅਜੇਤੂ 69 ਦੌੜਾਂ ਦੀ ਮੈਚ ਜੇਤੂ ਪਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਮੰਗਲਵਾਰ ਦੂਜੇ ਵਨਡੇ ’ਚ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ 49.1 ਓਵਰਾਂ ’ਚ 7 ਵਿਕਟਾਂ ’ਤੇ 277 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਹਾਸਲ ਕਰ ਲਈ। ਭਾਰਤ ਦੀ ਸ਼੍ਰੀਲੰਕਾ ਖਿਲਾਫ ਇਹ 93ਵੀਂ ਜਿੱਤ ਹੈ ਤੇ ਇਸ ਦੇ ਨਾਲ ਹੀ ਉਸ ਨੇ ਕਿਸੇ ਦੇਸ਼ ਦੇ ਖਿਲਾਫ ਵਨਡੇ ’ਚ ਸਭ ਤੋਂ ਵੱਧ ਜਿੱਤਾਂ ਦਰਜ ਕਰਨ ਦਾ ਰਿਕਾਰਡ ਬਣਾ ਦਿੱਤਾ ਹੈ। ਇਸ ਦੌਰਾਨ ਦੀਪਕ ਚਾਹਰ ਨੇ ਭੁਵਨੇਸ਼ਵਰ ਕੁਮਾਰ (28 ਗੇਂਦਾਂ ’ਤੇ 19 ਦੌੜਾਂ) ਨਾਲ ਅਹਿਮ ਸਾਂਝੇਦਾਰੀ ਕੀਤੀ। ਇਸ ਰੋਮਾਂਚਕ ਮੈਚ ’ਚ ਦੀਪਕ ਚਾਹਰ ਨੂੰ ਸ਼ਾਨਦਾਰ ਪਾਰੀ ਲਈ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦੇਸ਼ ’ਚ ਬਰਡ ਫਲੂ ਨਾਲ ਹੋਈ ਪਹਿਲੀ ਮੌਤ, 11 ਸਾਲਾ ਬੱਚੇ ਨੇ ਏਮਜ਼ ’ਚ ਤੋੜਿਆ ਦਮ 

ਇਸ ਤੋਂ ਪਹਿਲਾਂ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ’ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 275 ਦੌੜਾਂ ਬਣਾਈਆਂ। ਇਸ ਤਰ੍ਹਾਂ ਸ਼੍ਰੀਲੰਕਾ ਨੇ ਭਾਰਤ ਨੂੰ ਜਿੱਤ ਲਈ 276 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਦੇ ਚਰਿਤ ਅਸਲੰਕਾ ਨੇ 65 ਦੌੜਾਂ, ਜਦਕਿ ਅਵਿਸ਼ਕਾ ਫਰਨਾਂਡੋ ਨੇ 50 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ, ਜਦੋਂ ਮਿਨੋਡ ਭਾਨੁਕਾ 36 ਦੌੜਾਂ ਦੇ ਨਿੱਜੀ ਸਕੋਰ ’ਤੇ ਚਾਹਲ ਦੀ ਗੇਂਦ ’ਤੇ ਮਨੀਸ਼ ਪਾਂਡੇ ਨੂੰ ਕੈਚ ਦੇ ਬੈਠੇ ਤੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਭਾਨੁਕਾ ਰਾਜਪਕਸ਼ੇ 0 ਦੇ ਸਕੋਰ ’ਤੇ ਚਾਹਲ ਦੀ ਗੇਂਦ ’ਤੇ ਈਸ਼ਾਨ ਕਿਸ਼ਨ ਦਾ ਸ਼ਿਕਾਰ ਬਣੇ। ਸ਼੍ਰੀਲੰਕਾ ਦਾ ਤੀਜਾ ਵਿਕਟ ਅਵਿਸ਼ਕਾ ਫ਼ਰਨਾਂਡੋ ਦੇ ਤੌਰ ’ਤੇ ਡਿੱਗਾ।

ਅਵਿਸ਼ਕਾ 50 ਦੌੜਾਂ ਦੇ ਨਿੱਜੀ ਸਕੋਰ ’ਤੇ ਭੁਵਨੇਸ਼ਵਰ ਦੀ ਗੇਂਦ ’ਤੇ ਕਰੂਣਾਲ ਪੰਡਯਾ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਧਨੰਜੈ ਡਿ ਸਿਲਵਾ 32 ਦੌੜਾਂ ਦੇ ਨਿੱਜੀ ਸਕੋਰ ’ਤੇ ਚਾਹਰ ਦੀ ਗੇਂਦ ’ਤੇ ਧਵਨ ਦਾ ਸ਼ਿਕਾਰ ਬਣੇ। ਸ਼੍ਰੀਲੰਕਾ ਦੇ ਵਨਿੰਦੂ ਹਸਰੰਗਾ 8 ਦੌੜਾਂ ਦੇ ਨਿੱਜੀ ਸਕੋਰ ’ਤੇ ਦੀਪਕ ਚਾਹਰ ਵੱਲੋਂ ਬੋਲਡ ਹੋ ਕੇ ਪੈਵੇਲੀਅਨ ਪਰਤ ਗਏ। ਸ਼੍ਰੀਲੰਕਾ ਦੇ ਚਰਿਤ ਅਸਲੰਕਾ ਨੇ 65 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਏ। ਭਾਰਤ ਵੱਲੋਂ ਯੁਜਵੇਂਦਰ ਚਾਹਲ ਨੇ 3, ਦੀਪਕ ਚਾਹਰ ਨੇ 2 ਤੇ ਭੁਵਨੇਸ਼ਵਰ ਕੁਮਾਰ ਨੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਐਮੇਜ਼ਾਨ ਸੰਸਥਾਪਕ ਜੈਫ ਬੇਜੋਸ ਦੀ ਪਹਿਲੀ ਪੁਲਾੜ ਯਾਤਰਾ ਰਹੀ ਕਾਮਯਾਬ, ਬਣਾਏ ਦੋ ਵੱਡੇ ਰਿਕਾਰਡ

ਟੀਮਾਂ ਇਸ ਤਰ੍ਹਾਂ ਹਨ :

ਭਾਰਤ: ਪ੍ਰਿਥਵੀ, ਸ਼ਿਖਰ ਧਵਨ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ.), ਮਨੀਸ਼ ਪਾਂਡੇ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਕਰੁਨਾਲ ਪੰਡਯਾ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ

ਸ਼੍ਰੀਲੰਕਾ : ਅਵਿਸ਼ਕਾ ਫਰਨਾਂਡੋ, ਮਿਨੋਦ ਭਾਨੂਕਾ (ਵਿਕਟਕੀਪਰ), ਭਾਨੂਕਾ ਰਾਜਪਕਸ਼ੇ, ਧਨੰਜੈ ਡੀ ਸਿਲਵਾ, ਚਰਿਤ ਆਸਲਾਂਕਾ, ਦਾਸੂਨ ਸ਼ਨਾਕਾ (ਕਪਤਾਨ), ਵਨਿੰਦੂ ਹਸਰੰਗਾ, ਚਮਿਕਾ ਕਰੁਣਾਰਤਨੇ, ਕਸੂਨ ਰਾਜਿਤ, ਦੁਸ਼ਮੰਥ ਚਮੀਰਾ, ਈਸ਼ਾਨ ਜਯਾਰਤਨੇ


author

Tarsem Singh

Content Editor

Related News