IND vs SL : ਰੋਹਿਤ ਦੇ ਛੱਕੇ ਨਾਲ ਲਹੂਲੁਹਾਨ ਹੋਇਆ ਫੈਨ, ਟੁੱਟ ਗਈ ਨੱਕ ਦੀ ਹੱਡੀ
Sunday, Mar 13, 2022 - 04:15 PM (IST)
ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਬੈਂਗਲੁਰੂ ਦੇ ਚਿੰਨਾਸਵਾਮੀ ਮੈਦਾਨ 'ਤੇ ਡੇ-ਨਾਈਟ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਕ ਅਜਿਹਾ ਸ਼ਾਟ ਮਾਰਿਆ ਜੋ ਕਿ ਸਟੇਡੀਅਮ 'ਚ ਬੈਠੇ ਇਕ ਦਰਸ਼ਕ ਨੂੰ ਭਾਰੀ ਪੈ ਗਿਆ। ਇਹ ਸ਼ਾਟ ਦਰਸ਼ਕ ਦੀ ਨੱਕ 'ਤੇ ਜਾ ਵੱਜਾ ਤੇ ਉਸ ਦੀ ਨੱਕ ਦੀ ਹੱਡੀ ਟੁੱਟਣ ਦੀ ਵਜ੍ਹਾ ਨਾਲ ਦਰਸ਼ਕ ਲਹੂਲੁਹਾਨ ਹੋ ਗਿਆ। ਮੈਚ ਦੇ ਪਹਿਲੇ ਦਿਨ ਛੇਵਾਂ ਓਵਰ ਸੁੱਟਣ ਆਏ ਸ਼੍ਰੀਲੰਕਾਈ ਗੇਂਦਬਾਜ਼ ਵਿਸ਼ਵਾ ਫਰਨਾਂਡੋ ਦੀ ਗੇਂਦ 'ਤੇ ਰੋਹਿਤ ਨੇ ਪੁਲ ਸ਼ਾਟ ਮਾਰਿਆ ਸੀ ਜੋ ਕਿ ਛੱਕਾ ਸੀ ਪਰ ਇਹ ਸ਼ਾਟ ਇਕ ਦਰਸ਼ਕ ਦੇ ਲੱਗ ਗਿਆ।
ਇਹ ਵੀ ਪੜ੍ਹੋ : CWC 2022 : ਵੈਸਟਇੰਡੀਜ਼ 'ਤੇ ਲੱਗਾ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ, ਜਾਣੋ ਵਜ੍ਹਾ
ਨੱਕ 'ਤੇ ਗੇਂਦ ਲੱਗਣ 'ਤੇ ਦਰਸ਼ਕ ਗੌਰਵ ਵਿਕਾਸ ਨੂੰ ਛੇਤੀ ਹੀ ਹਸਪਤਾਲ ਭੇਜ ਦਿੱਤਾ ਗਿਆ। ਹਸਪਤਾਲ 'ਚ ਇਲਾਜ ਕਰਨ ਦੇ ਬਾਅਦ ਪਤਾ ਲੱਗਾ ਕਿ ਗੇਂਦ ਲੱਗਣ ਨਾਲ ਗੌਰਵ ਦੇ ਨੱਕ ਦੀ ਹੱਡੀ ਟੁੱਟ ਗਈ ਹੈ। ਹਸਪਤਾਲ ਨੇ ਗੌਰਵ ਦਾ ਇਲਾਜ਼ ਕਰਕੇ ਉਸ ਦੀ ਨੱਕ 'ਤੇ ਟਾਂਕੇ ਲਗਾ ਦਿੱਤੇ ਸਨ। ਜਦਕਿ ਗੌਰਵ ਦੇ ਭਰਾ ਰਾਜੇਸ਼ ਨੇ ਸੱਟ ਬਾਰੇ ਦੱਸਿਆ ਕਿ ਡਾਕਟਰ ਨੇ ਟਾਂਕਿਆਂ ਨੂੰ ਹਫ਼ਤੇ ਬਾਅਦ ਹਟਾਉਣ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਤੇ ਸ਼੍ਰੀਲੰਕਾ ਦਰਮਿਆਨ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ। ਪਹਿਲੇ ਟੈਸਟ ਮੈਚ 'ਚ ਜਿੱਥੇ 50 ਫ਼ੀਸਦੀ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਸੀ। ਜਦਕਿ ਬੈਂਗਲੁਰੂ ਟੈਸਟ ਮੈਚ ਦੇ ਲਈ ਬੀ. ਸੀ. ਸੀ. ਆਈ. ਨੇ 100 ਫੀਸਦੀ ਦਰਸ਼ਕਾਂ ਨੂੰ ਇਜਾਜ਼ਤ ਦਿੱਤੀ ਹੈ।
ਇਹ ਵੀ ਪੜ੍ਹੋ : ਐੱਫ. ਆਈ. ਐੱਚ. ਪ੍ਰੋ ਲੀਗ : ਸ਼ੂਟਆਊਟ ’ਚ ਜਰਮਨੀ ਹੱਥੋਂ 1-2 ਨਾਲ ਹਾਰੀ ਭਾਰਤੀ ਮਹਿਲਾ ਹਾਕੀ ਟੀਮ
ਦੂਜੇ ਟੈਸਟ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 252 ਦੌੜਾਂ ਬਣਾਈਆਂ। ਭਾਰਤ ਵਲੋਂ ਸ਼੍ਰੇਅਸ ਅਈਅਰ ਨੇ ਸਭ ਤੋਂ ਜ਼ਿਆਦਾ 92 ਦੌੜਾਂ ਦੀ ਪਾਰੀ ਖੇਡੀ। ਜਵਾਬ 'ਚ ਸ਼੍ਰੀਲੰਕਾ ਦੀ ਪਹਿਲੀ ਪਾਰੀ 109 ਦੌੜਾਂ 'ਤੇ ਹੀ ਢਹਿ-ਢੇਰੀ ਹੋ ਗਈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜ਼ਿਆਦਾ 5 ਵਿਕਟਾਂ ਆਪਣੇ ਨਾਂ ਕੀਤੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।