IND vs SL : ਕੋਲਕਾਤਾ ਟੈਸਟ ''ਚ ਪੁਜਾਰਾ ਦੇ ਨਾਂ ਹੋਇਆ ਅਨੌਖਾ ਰਿਕਾਰਡ

11/20/2017 11:34:18 AM

ਕੋਲਕਾਤਾ (ਬਿਊਰੋ)— ਕੋਲਕਾਤਾ ਟੈਸ‍ਟ ਵਿਚ ਭਾਰਤ ਦੇ ਮੱਧ ਕ੍ਰਮ ਦੇ ਬੱਲੇਬਾਜ਼ ਚੇਤੇਸ਼‍ਵਰ ਪੁਜਾਰਾ ਨੇ ਇਕ ਅਲੱਗ ਤਰ੍ਹਾਂ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਚੇਤੇਸ਼‍ਵਰ ਪੁਜਾਰਾ ਮੈਚ ਦੇ ਪੰਜਵੇਂ ਦਿਨ ਅੱਜ ਬੱ‍ਲੇਬਾਜ਼ੀ ਲਈ ਉਤਰੇ ਤਾਂ ਉਨ੍ਹਾਂ ਨੇ ਕਿਸੇ ਟੈਸ‍ਟ ਦੇ ਪੰਜੇ ਦਿਨ ਬੱ‍ਲੇਬਾਜ਼ੀ ਕਰਨ ਦਾ ਅਲੱਗ ਰਿਕਾਰਡ ਆਪਣੇ ਨਾਮ ਉੱਤੇ ਕਰ ਲਿਆ। ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ 9ਵੇਂ ਅਤੇ ਭਾਰਤ ਦੇ ਤੀਸਰੇ ਬੱਲੇਬਾਜ਼ ਹਨ। ਪੁਜਾਰਾ ਤੋਂ ਪਹਿਲਾਂ ਰਵੀ ਸ਼ਾਸਤਰੀ (ਭਾਰਤੀ ਟੀਮ ਦੇ ਮੌਜੂਦਾ ਕੋਚ) ਅਤੇ ਐੱਮ.ਐੱਲ. ਜੈਸਿਮ੍ਹਾ ਇਹ ਕਮਾਲ ਕਰ ਚੁੱਕੇ ਹਨ।


ਜੈਸਿਮ੍ਹਾ ਨੇ ਆਸਟਰੇਲੀਆ ਖਿਲਾਫ ਕੋਲਕਾਤਾ ਵਿਚ ਹੀ 1960 ਵਿਚ ਟੈਸਟ ਮੈਚ ਦੇ ਪੰਜੇ ਦਿਨ ਬੱਲੇਬਾਜ਼ੀ ਕੀਤੀ ਸੀ ਜਦੋਂ ਕਿ ਰਵੀ ਸ਼ਾਸਤਰੀ ਨੇ 1984 ਵਿਚ ਇੰਗਲੈਂਡ ਖਿਲਾਫ ਈਡਨ ਗਾਰਡਨਸ ਉੱਤੇ ਟੈਸਟ ਮੈਚ ਦੇ ਪੰਜੇ ਦਿਨ ਬੱਲੇਬਾਜ਼ੀ ਦਾ ਕਾਰਨਾਮਾ ਕੀਤਾ ਸੀ। ਪਹਿਲੇ ਦਿਨ ਦੀ ਤਰ੍ਹਾਂ ਦੂਜੇ ਦਿਨ ਦਾ ਖੇਡ ਵੀ ਮੀਂਹ ਨਾਲ ਪ੍ਰਭਾਵਿਤ ਹੋਇਆ। ਦੂਜੇ ਦਿਨ ਦਾ ਖੇਡ ਜਦੋਂ ਸਮਾਪ‍ਤ ਘੋਸ਼ਿਤ ਕੀਤਾ ਗਿਆ ਤਦ ਪੁਜਾਰਾ 47 ਦੌੜਾਂ ਬਣਾ ਕੇ ਭਾਰਤੀ ਟੀਮ ਲਈ ਮੋਰਚਾ ਸੰਭਾਲੇ ਹੋਏ ਸਨ।

ਮੈਚ ਦੇ ਤੀਸਰੇ ਦਿਨ ਉਹ 52 ਦੌੜਾਂ ਬਣਾ ਕੇ ਆਊਟ ਹੋਏ। ਚੌਥੇ ਦਿਨ ਪੁਜਾਰਾ, ਸ਼ਿਖਰ ਧਵਨ ਦੇ ਆਊਟ ਹੋਣ ਦੇ ਬਾਅਦ ਬੱ‍ਲੇਬਾਜ਼ੀ ਲਈ ਆਏ। ਚੌਥੇ ਦਿਨ ਦੀ ਖੇਡ ਦੇ ਅੰਤ ਦੇ ਸਮੇਂ ਉਹ 2 ਦੌੜਾਂ ਬਣਾ ਕੇ ਅਜੇਤੂ ਸਨ। ਮੈਚ ਦੇ ਆਖਰੀ ਯਾਨੀ ਪੰਜਵੇਂ ਦਿਨ ਉਹ ਜਿਵੇਂ ਹੀ ਰਾਹੁਲ ਨਾਲ ਬੱ‍ਲੇਬਾਜੀ ਲਈ ਉਤਰੇ, ਉਨ੍ਹਾਂ ਨੇ ਰਿਕਾਰਡ ਬੁੱਕ 'ਚ ਇਹ ਵਿਲੱਖਣ ਰਿਕਾਰਡ ਆਪਣੇ ਨਾਮ ਕਰ ਲਿਆ। ਪੁਜਾਰਾ ਪੰਜਵੇਂ ਦਿਨ 22 ਦੌੜਾਂ ਬਣਾ ਕੇ ਸੁਰੰਗਾ ਲਕਮਲ ਦੇ ਸ਼ਿਕਾਰ ਬਣੇ।


Related News