IND vs SL : ਬੁਮਰਾਹ ਨੇ ਬਣਾਇਆ ਵੱਡਾ ਰਿਕਾਰਡ, ਸ਼੍ਰੀਲੰਕਾਈ ਖਿਡਾਰੀ ਨੂੰ ਛੱਡਿਆ ਪਿੱਛੇ

Friday, Jan 10, 2020 - 10:04 PM (IST)

IND vs SL :  ਬੁਮਰਾਹ ਨੇ ਬਣਾਇਆ ਵੱਡਾ ਰਿਕਾਰਡ, ਸ਼੍ਰੀਲੰਕਾਈ ਖਿਡਾਰੀ ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ— ਪੁਣੇ ਦੇ ਮੈਦਾਨ 'ਤੇ ਜਸਪ੍ਰੀਤ ਬੁਮਰਾਹ ਨੇ ਇਕ ਬਾਰ ਫਿਰ ਤੋਂ ਆਪਣੀ ਗੇਂਦਬਾਜ਼ੀ ਦਾ ਕਮਾਲ ਦਿਖਾਇਆ। ਪਹਿਲੇ ਹੀ ਓਵਰ 'ਚ ਸ਼੍ਰੀਲੰਕਾਈ ਓਪਨਰ ਗੁਣਾਥਿਲਕੇ ਦਾ ਵਿਕਟ ਹਾਸਲ ਕਰਨ ਵਾਲੇ ਬੁਮਰਾਹ ਨੇ ਆਪਣਾ ਦੂਜਾ ਓਵਰ ਮਿਡਨ ਕਰਵਾ ਕੇ ਟੀ-20 ਕ੍ਰਿਕਟ 'ਚ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਹੁਣ ਜਸਪ੍ਰੀਤ ਬੁਮਰਾਹ ਅਜਿਹੇ ਪਹਿਲੇ ਗੇਂਦਬਾਜ਼ ਬਣ ਗਏ ਹਨ, ਜਿਸ ਨੇ ਟੀ-20 ਕ੍ਰਿਕਟ 'ਚ ਬਤੌਰ ਗੇਂਦਬਾਜ਼ ਸਭ ਤੋਂ ਜ਼ਿਆਦਾ ਮਿਡਨ (7) ਓਵਰ ਕਰਵਾਏ ਹਨ। ਦੇਖੋਂ ਰਿਕਾਰਡ—

PunjabKesari
7 ਜਸਪ੍ਰੀਤ ਬੁਮਰਾਹ, ਭਾਰਤ
6 ਨੁਵਾਨ ਕੁਲਸੇਕਰਾ, ਸ਼੍ਰੀਲੰਕਾ
5 ਹਰਭਜਨ ਸਿੰਘ, ਭਾਰਤ
5 ਡੀ ਜਾਨਸਨ, ਆਇਰਲੈਂਡ
5 ਅਜੰਤਾ ਮੇਂਡਿਸ, ਸ਼੍ਰੀਲੰਕਾ

PunjabKesari
ਭਾਰਤ ਦੇ ਲਈ ਸਭ ਤੋਂ ਜ਼ਿਆਦਾ ਟੀ-20 ਵਿਕਟਾਂ
53 ਜਸਪ੍ਰੀਤ ਬੁਮਰਾਹ
52 ਆਰ ਅਸ਼ਵਿਨ
52 ਯੁਜਵੇਂਦਰ ਚਾਹਲ
41 ਭੁਵਨੇਸ਼ਵਰ ਕੁਮਾਰ
39 ਕੁਲਦੀਪ ਯਾਦਵ
38 ਹਾਰਦਿਕ ਪੰਡਯਾ


author

Gurdeep Singh

Content Editor

Related News