IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ

Saturday, Dec 09, 2023 - 11:40 AM (IST)

IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ

ਡਰਬਨ : ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਖੱਬੇ ਗਿੱਟੇ ਦੀ ਮੋਚ ਕਾਰਨ ਸ਼ੁੱਕਰਵਾਰ ਨੂੰ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ। ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 27 ਸਾਲਾ ਖਿਡਾਰੀ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਐਨਗਿਡੀ ਆਪਣੀ ਘਰੇਲੂ ਟੀਮ ਵਿੱਚ ਪਰਤਣਗੇ ਪਰ ਦੱਖਣੀ ਅਫ਼ਰੀਕਾ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਮੁੜ ਵਸੇਬਾ ਕਰਨਗੇ।
ਐਨਗਿਡੀ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਾਰਕੋ ਜਾਨਸਨ ਦੇ ਨਾਲ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਦੀ ਅਗਵਾਈ ਕਰਨੀ ਸੀ। ਟੀਮ 'ਚ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਬੂਰੇਨ ਹੈਂਡਰਿਕਸ ਨੂੰ ਸ਼ਾਮਲ ਕੀਤਾ ਗਿਆ ਹੈ। 33 ਸਾਲਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹੈਂਡਰਿਕਸ ਨੇ 2021 ਵਿੱਚ ਟੀ-20 ਫਾਰਮੈਟ ਵਿੱਚ ਰਾਸ਼ਟਰੀ ਟੀਮ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਉਨ੍ਹਾਂ ਨੇ 19 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 25 ਵਿਕਟਾਂ ਲਈਆਂ ਹਨ।

ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦਾ ਸਮਾਂ ਸੂਚੀ

ਪਹਿਲਾ ਟੀ-20 ਮੈਚ, ਡਰਬਨ - 10 ਦਸੰਬਰ
ਦੂਜਾ ਟੀ-20 ਮੈਚ, ਗਕੇਬਰਹਾ - 12 ਦਸੰਬਰ
ਤੀਜਾ ਟੀ-20 ਮੈਚ, ਜੋਹਾਨਸਬਰਗ - 14 ਦਸੰਬਰ
ਪਹਿਲਾ ਵਨਡੇ, ਜੋਹਾਨਸਬਰਗ - 17 ਦਸੰਬਰ
ਦੂਜਾ ਵਨਡੇ, ਗਕੇਬਰਹਾ - 19 ਦਸੰਬਰ
ਤੀਜਾ ਵਨਡੇ, ਪਾਰਲ - 21 ਦਸੰਬਰ
ਪਹਿਲਾ ਟੈਸਟ, ਸੈਂਚੁਰੀਅਨ - 26-30 ਦਸੰਬਰ
ਦੂਜਾ ਟੈਸਟ, ਕੇਪਟਾਊਨ - 3-7 ਜਨਵਰੀ (2024)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News