IND v SA : ਕੋਰੋਨਾ ਵਾਇਰਸ ਤੇ ਮੀਂਹ ਦੇ ਕਾਰਨ ਧਰਮਸ਼ਾਲਾ ਵਨਡੇ ਦੇ ਟਿਕਟਾਂ ਦੀ ਵਿਕਰੀ ’ਤੇ ਪਿਆ ਅਸਰ

03/11/2020 6:39:56 PM

ਸਪੋਰਟਸ ਡੈਸਕ— ਨੋਵੇਲ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਖਤਰੇ ਅਤੇ ਖ਼ਰਾਬ ਮੌਸਮ ਦੇ ਕਾਰਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵੀਰਵਾਰ ਨੂੰ ਇੱਥੇ ਹੋਣ ਵਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਦੀਆਂ ਟਿਕਟਾਂ ਦੀ ਵਿਕਰੀ ਪ੍ਰਭਾਵਿਤ ਹੋਈ ਹੈ। ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐਚ. ਪੀ. ਸੀ. ਏ.) ਦੇ ਸਟੇਡੀਅਮ ’ਚ ਵੀਰਵਾਰ ਨੂੰ ਹੋਣ ਵਾਲੇ ਲੜੀ ਦੇ ਪਹਿਲੇ ਮੈਚ ਦੇ ਮੰਗਲਵਾਰ ਤੱਕ 22 ਹਜ਼ਾਰ ’ਚੋਂ ਸਿਰਫ 16 ਹਜ਼ਾਰ ਟਿਕਟਾਂ ਵਿਕੀਆਂ ਸਨ। ਇਸ ਗਿਣਤੀ ’ਚ ਹਾਲਾਂਕਿ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਆਯੋਜਕਾਂ ਨੂੰ ਅਜੇ ਆਨਲਾਈਨ ਸਾਂਝੇਦਾਰ ਪੇ. ਟੀ. ਐੱਮ ਤੋਂ ਵਿਕਰੀ ਦੇ ਅੰਕੜੇ ਨਹੀਂ ਮਿਲੇ ਹਨ।

PunjabKesari

ਐੱਚ. ਪੀ. ਸੀ. ਏ ਦੇ ਇਕ ਉੱਚ ਅਧਿਕਾਰੀ ਨੇ ਪੀ. ਟੀ. ਆਈ ਨੂੰ ਦੱਸਿਆ, ‘‘ਅਸੀਂ ਕਾਊਂਟਰ ’ਤੇ ਲਗਭਗ 16000 ਟਿਕਟਾਂ ਵੇਚੀਆਂ ਹਨ ਪਰ ਸਾਨੂੰ ਅਜੇ ਤਕ ਪੇ. ਟੀ. ਐੱਮ. ਤੋਂ ਵਿਕਰੀ ਦੇ ਅੰਕੜੇ ਨਹੀਂ ਮਿਲੇ ਹਨ। ਇਕੋ ਜਿਹੇ ਤੌਰ ’ਤੇ ਇੱਥੇ ਅੰਤਰਰਾਸ਼ਟਰੀ ਮੈਚਾਂ ਦੇ ਟਿਕਟਾਂ ਦੀ ਮੰਗ ਕਾਫ਼ੀ ਜ਼ਿਆਦਾ ਹੁੰਦੀ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਪ੍ਰਭਾਵ ਦਾ ਅਸਰ ਪਿਆ ਹੈ। ਉਨ੍ਹਾਂ ਨੇ ਕਿਹਾ, ‘‘ਮੁਕਾਬਲੇ ਲਈ ਲਗਭਗ 1000 ਵਿਦੇਸ਼ੀ ਪ੍ਰਸ਼ੰਸਕ ਆਉਂਦੇ ਸਨ ਜੋ ਇਸ ਵਾਰ ਯਾਤਰਾ ਸਬੰਧੀ ਸਲਾਹ ਦੇ ਕਾਰਨ ਨਹੀਂ ਆ ਰਹੇ। ਨੇੜੇ ਦੇ ਰਾਜਾਂ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਵੀ ਕਾਫ਼ੀ ਦਰਸ਼ਕ ਆਉਂਦੇ ਸਨ ਜਿਨ੍ਹਾਂ ਦੀ ਗਿਣਤੀ ਮੌਜੂਦਾ ਹਾਲਤ ਦੇ ਕਾਰਨ ਇਸ ਵਾਰ ਜ਼ਿਆਦਾ ਨਹੀਂ ਹੈ।


Related News