IND vs SA, 2nd T20I : ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 238 ਦੌੜਾਂ ਦਾ ਟੀਚਾ

10/02/2022 9:11:39 PM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 237 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 238 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਰੋਹਿਤ ਸ਼ਰਮਾ 43 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਰੋਹਿਤ ਨੂੰ ਕੇਸ਼ਵ ਮਹਾਰਾਜ ਨੇ ਆਊਟ ਕੀਤਾ। ਰੋਹਿਤ ਨੇ ਆਪਣੀ ਪਾਰੀ ਦੇ ਦੌਰਾਨ 7 ਚੌਕੇ ਤੇ 1 ਛੱਕਾ ਲਾਇਆ।  ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ 57 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਕੇ. ਐੱਲ. ਰਾਹੁਲ ਕੇਸ਼ਵ ਮਹਾਰਾਜ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ। ਕੇ. ਐੱਲ. ਰਾਹਲ ਨੇ 57 ਦੌੜਾਂ ਦੀ ਪਾਰੀ ਦੇ ਦੌਰਾਨ 5 ਚੌਕੇ ਤੇ 4 ਛੱਕੇ ਲਗਾਏ। 

ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਧਮਾਕੇਦਾਰ ਬੱਲੇਬਾਜ਼ ਸੂਰਯਕੁਮਾਰ ਯਾਦਵ 61 ਦੌੜਾਂ ਦੇ ਨਿੱਜੀ ਸਕੋਰ 'ਤੇ ਨੌਰਟਜੇ ਤੇ ਬਾਵੁਮਾ ਵਲੋਂ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਸੂਰਯਕੁਮਾਰ ਨੇ ਆਪਣੀ 61 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦੌਰਾਨ 5 ਚੌਕੇ ਤੇ 5 ਛੱਕੇ ਲਾਏ। ਵਿਰਾਟ ਕੋਹਲੀ ਤੇ ਦਿਨੇਸ਼ ਕਾਰਤਿਕ ਨੇ ਅਜੇਤੂ ਰਹਿੰਦਿਆਂ ਕ੍ਰਮਵਾਰ 49 ਦੌੜਾਂ ਤੇ 17 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 49 ਦੌੜਾਂ ਦੀ ਆਪਣੀ ਪਾਰੀ ਦੇ ਦੌਰਾਨ 7 ਚੌਕੇ ਤੇ 1 ਛੱਕਾ ਲਗਾਇਆ। ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਨੇ 2 ਵਿਕਟਾਂ ਲਈਆਂ।

ਪਲੇਇੰਗ 11 

ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਹਰਸ਼ਲ ਪਟੇਲ, ਦੀਪਕ ਚਾਹਰ, ਅਰਸ਼ਦੀਪ ਸਿੰਘ

ਦੱਖਣੀ ਅਫਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਰਿਲੀ ਰੋਸੋ, ਏਡਨ ਮਾਰਕਰਮ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਗਿਸੋ ਰਬਾਡਾ, ਐਨਰਿਕ ਨੋਰਟਜੇ, ਲੁੰਗੀ ਐਨਗਿਡੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


 


Tarsem Singh

Content Editor

Related News