IND vs SA : ਭਾਰਤ ਦੀ ਜਿੱਤ ''ਚ ਬਣੇ ਇਹ ਖਾਸ ਰਿਕਾਰਡ
Monday, Feb 05, 2018 - 10:49 AM (IST)
ਸੈਂਚੁਰੀਅਨ (ਬਿਊਰੋ)— ਭਾਰਤੀ ਟੀਮ ਨੇ ਸੈਂਚੁਰੀਅਨ ਵਿਚ ਖੇਡੇ ਗਏ ਸੀਰੀਜ਼ ਦੇ ਦੂਜੇ ਵਨਡੇ ਵਿਚ ਸਾਊਥ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ 6 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਲੀਡ ਲੈ ਲਈ ਹੈ। ਭਾਰਤ ਨੇ ਐਤਵਾਰ ਨੂੰ ਸਾਊਥ ਅਫਰੀਕਾ ਨੂੰ 177 ਗੇਂਦਾਂ ਬਾਕੀ ਰਹਿੰਦੇ ਹਰਾ ਦਿੱਤਾ। ਇਹ ਸਾਊਥ ਅਫਰੀਕਾ ਖਿਲਾਫ ਗੇਂਦਾਂ ਦੇ ਲਿਹਾਜ਼ ਨਾਲ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਉਸਨੇ ਨੈਰੋਬੀ ਜਿਮਖਾਨਾ ਵਿਚ 26-9-1999 ਨੂੰ ਖੇਡੇ ਗਏ ਮੈਚ ਵਿਚ ਸਾਊਥ ਅਫਰੀਕਾ ਨੂੰ 164 ਗੇਂਦਾਂ ਬਾਕੀ ਰਹਿੰਦੇ ਹਰਾਇਆ ਸੀ।
ਗੇਂਦਾਂ ਦੇ ਲਿਹਾਜ਼ ਨਾਲ ਭਾਰਤ ਦੀ ਟਾਪ ਜਿੱਤ

ਲੈੱਗ ਸਪਿਨਰ ਯੁਜਵੇਂਦਰ ਚਾਹਲ ਵਨਡੇ ਵਿਚ ਭਾਰਤੀ ਉਪ-ਮਹਾਦੀਪ ਦੇ ਬਾਹਰ ਇਕ ਮੈਚ ਵਿਚ ਪੰਜ ਵਿਕਟਾਂ ਲੈਣ ਵਾਲੇ 5ਵੇਂ ਭਾਰਤੀ ਸਪਿਨਰ ਬਣ ਗਏ ਹਨ। ਚਾਹਲ ਨੇ 22 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਹ ਸਾਊਥ ਅਫਰੀਕਾ ਖਿਲਾਫ ਕਿਸੇ ਭਾਰਤੀ ਗੇਂਦਬਾਜ਼ ਦਾ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਸੁਨੀਲ ਜੋਸ਼ੀ ਨੇ 26 ਸਤੰਬਰ 1999 ਨੂੰ 6 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ।
ਘਰੇਲੂ ਮੈਦਾਨ 'ਤੇ ਅਫਰੀਕਾ ਦਾ ਸਭ ਤੋਂ ਘੱਟ ਸਕੋਰ
ਸਾਊਥ ਅਫਰੀਕੀ ਟੀਮ 118 ਦੌੜਾਂ ਬਣਾ ਕੇ ਆਲਆਊਟ ਹੋ ਗਈ। ਇਹ ਘਰੇਲੂ ਮੈਦਾਨ ਉੱਤੇ ਉਨ੍ਹਾਂ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 29 ਨਵੰਬਰ 2009 ਨੂੰ ਇੰਗਲੈਂਡ ਖਿਲਾਫ ਉਹ 119 ਉੱਤੇ ਆਲਆਊਟ ਹੋ ਗਈ ਸੀ।
ਚਾਹਲ ਅਜਿਹਾ ਕਰਨ ਵਾਲੇ ਬਣੇ ਪਹਿਲੇ ਸਪਿਨਰ
ਚਾਹਲ ਸਾਊਥ ਅਫਰੀਕੀ ਮੈਦਾਨ ਉੱਤੇ ਇਕ ਮੈਚ ਵਿਚ 5 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਸਪਿਨਰ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਨਿਕੀ ਬੋਏ (ਸਾਊਥ ਅਫਰੀਕਾ) ਅਤੇ ਮੁਰਲੀਧਰਨ (ਸ਼੍ਰੀਲੰਕਾ) ਹੀ ਅਜਿਹਾ ਕਰ ਪਾਏ ਹਨ।

ਭਾਰਤ ਦੇ ਬਾਹਰ ਟੀਮ ਇੰਡੀਆ ਦੇ ਸਪਿਨਰ

