1st ODI : ਸ਼ੁਭਮਨ ਗਿੱਲ ਦਾ ਦੋਹਰਾ ਸੈਂਕੜਾ, ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 350 ਦੌੜਾਂ ਦਾ ਟੀਚਾ

01/18/2023 5:38:25 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਵਨਡੇ ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸ਼ੁਭਮਨ ਗਿੱਲ ਦੇ ਸ਼ਾਨਦਾਰ ਦੋਹਰੇ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 349 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 350 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ੁਭਮਨ ਗਿੱਲ ਨੇ ਆਪਣੀ ਸ਼ਾਨਦਾਰ 208 ਦੌੜਾਂ ਦੀ ਪਾਰੀ ਦੇ ਦੌਰਾਨ 19 ਚੌਕੇ ਤੇ 9 ਛੱਕੇ ਲਗਾਏ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਰੋਹਿਤ ਸ਼ਰਮਾ 34 ਦੌੜਾਂ ਦੇ ਨਿੱਜੀ ਸਕੋਰ 'ਤੇ ਟਿਕਨਰ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ ਸਿਰਫ 8 ਦੌੜਾਂ ਦੇ ਨਿੱਜੀ ਸਕੋਰ 'ਤੇ ਸੈਂਟਨਰ ਵਲੋਂ ਆਊਟ ਹੋ ਗਏ। ਇਸ ਤੋਂ ਬਾਅਦ ਭਾਰਤੀ ਦੀ ਤੀਜੀ ਵਿਕਟ ਈਸ਼ਾਨ ਕਿਸ਼ਨ ਦੇ ਤੌਰ 'ਤੇ ਡਿੱਗੀ। ਈਸ਼ਾਨ 5 ਦੌੜਾਂ ਦੇ ਨਿੱਜੀ ਸਕੋਰ 'ਤੇ ਲਾਕਾ ਫਰਗਿਊਸਨ ਦਾ ਸ਼ਿਕਾਰ ਬਣਿਆ। ਭਾਰਤ ਦੀ ਤੀਜੀ ਵਿਕਟ ਸੂਰਯਕੁਮਾਰ ਦੇ ਤੌਰ 'ਤੇ ਡਿੱਗੀ। ਸੂਰਯਕੁਮਾਰ 31 ਦੌੜਾਂ ਬਣਾ ਮਿਸ਼ੇਲ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਹਾਰਦਿਕ ਪੰਡਯਾ 28 ਦੌੜਾਂ, ਵਾਸ਼ਿੰਗਟਨ ਸੁੰਦਰ 12 ਦੌੜਾਂ, ਸ਼ਾਰਦੁਲ ਠਾਕੁਰ 3 ਦੌੜਾਂ ਬਣਾ ਆਊਟ ਹੋਏ। ਨਿਊਜ਼ੀਲੈਂਡ ਵਲੋਂ ਹੈਨਰੀ ਸ਼ਿਪਲੇ ਨੇ 2, ਲਾਕੀ ਫਰਗਿਊਸਨ ਨੇ 1, ਬਲੇਅਰ ਟਿਕਨਰ ਨੇ 1 ਮਿਸ਼ੇਲ ਸੈਂਟਨਰ ਨੇ 1 ਤੇ ਡਾਰਲੀ ਮਿਸ਼ੇਲ ਨੇ 2 ਵਿਕਟਾਂ ਲਈਆਂ।

ਹੈੱਡ ਟੂ ਹੈੱਡ

ਕੁੱਲ ਮੈਚ - 113
ਭਾਰਤ - 55 ਜਿੱਤੇ
ਨਿਊਜ਼ੀਲੈਂਡ - 50 ਜਿੱਤੇ
ਨੋਰਿਜ਼ਲਟ - 7
ਟਾਈ - 1

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ 71ਵੇਂ ਸੈਂਕੜੇ ਤਕ ਵਿਆਹ ਨਾ ਕਰਨ ਦਾ ਕੀਤਾ ਸੀ ਐਲਾਨ, ਹੁਣ ਮਿਲਿਆ ਸਪੈਸ਼ਲ 'ਵੈਡਿੰਗ ਗਿਫਟ'

ਪਿੱਚ ਰਿਪੋਰਟ

ਇੱਥੇ ਦੀ ਪਿੱਚ ਬੱਲੇਬਾਜ਼ੀ ਲਈ ਢੁਕਵੀਂ ਹੈ ਜਿਸ 'ਚ ਪਹਿਲੀ ਪਾਰੀ ਵਿੱਚ 266 ਦਾ ਔਸਤ ਸਕੋਰ ਹੈ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਇੱਥੇ ਖੇਡੇ ਗਏ 5 ਵਨਡੇ ਵਿੱਚੋਂ ਤਿੰਨ ਜਿੱਤੇ ਹਨ, ਇਸ ਲਈ ਟਾਸ ਦਾ ਖੇਡ ਦੇ ਨਤੀਜੇ 'ਤੇ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।

ਮੌਸਮ

ਦੁਪਹਿਰ ਦੀ ਧੁੱਪ ਟੀਮਾਂ ਦਾ ਸਵਾਗਤ ਕਰੇਗੀ ਅਤੇ ਤਾਪਮਾਨ 29 ਡਿਗਰੀ ਸੈਲਸੀਅਸ ਰਹੇਗਾ। ਨਮੀ ਦੇ ਲਗਭਗ 33 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ ਅਤੇ ਦਿਨ ਚੜ੍ਹਨ ਦੇ ਨਾਲ-ਨਾਲ ਇਸ ਵਿੱਚ ਉਤਰਾਅ-ਚੜ੍ਹਾਅ ਰਹੇਗਾ।

ਦੋਵੇਂ ਦੇਸ਼ਾਂ ਦੀ ਪਲੇਇੰਗ ਇਲੈਵਨ :

ਨਿਊਜ਼ੀਲੈਂਡ : ਫਿਨ ਐਲਨ, ਡੇਵੋਨ ਕੌਨਵੇ, ਹੈਨਰੀ ਨਿਕੋਲਸ, ਡੇਰਿਲ ਮਿਸ਼ੇਲ, ਟਾਮ ਲਾਥਮ (ਵਿਕਟਕੀਪਰ, ਕਪਤਾਨ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਹੈਨਰੀ ਸ਼ਿਪਲੇ, ਮਿਸ਼ੇਲ ਸੈਂਟਨਰ, ਲਾਕੀ ਫਰਗਿਊਸਨ, ਬਲੇਅਰ ਟਿੱਕਨਰ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਹੰਮਦ ਸ਼ੰਮੀ
 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News