Champions Trophy : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 250 ਦੌੜਾਂ ਦਾ ਟੀਚਾ

Sunday, Mar 02, 2025 - 06:19 PM (IST)

Champions Trophy : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 250 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਦੇ ਤਹਿਤ ਗਰੁੱਪ ਸਟੇਜ ਦਾ ਆਖਰੀ ਮੁਕਾਬਲਾ ਅੱਜ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ।  ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 2 ਦੌੜਾਂ ਬਣਾ ਮੈਟ ਹੈਨਰੀ ਵਲੋਂ ਐੱਲ.ਬੀ.ਡਬਲਯੂ ਆਊਟ ਹੋ ਗਿਆ। ਭਾਰਤੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ 15 ਦੌੜਾਂ ਬਣਾ ਜੈਮੀਸਨ ਵਲੋਂ ਆਊਟ ਹੋ ਗਿਆ। ਭਾਰਤੀ ਟੀਮ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 11 ਦੌੜਾਂ ਬਣਾ ਮੈਟ ਹੈਨਰੀ ਵਲੋਂ ਆਊਟ ਹੋ ਗਿਆ।

ਇਕ ਸਮੇਂ ਭਾਰਤ ਨੇ 30 ਦੌੜਾਂ ਦੇ ਸਕੋਰ 'ਤੇ ਆਪਣੀ 3 ਅਹਿਮ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋ ਬਾਅਦ ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਨੇ ਭਾਰਤ ਨੂੰ ਸੰਭਾਲਿਆ। ਇਸ ਤੋਂ ਬਾਅਦ ਅਕਸ਼ਰ ਪਟੇਲ 42 ਦੌੜਾਂ ਬਣਾ ਆਊਟ ਹੋਇਆ। ਭਾਰਤ ਨੂੰ ਲੱਗਾ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਸ਼੍ਰੇਅਸ ਅਈਅਰ 79 ਦੌੜਾਂ ਬਣਾ ਆਊਟ ਹੋਇਆ। ਭਾਰਤੀ ਟੀਮ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਕੇਐੱਲ ਰਾਹੁਲ 23 ਦੌੜਾਂ ਬਣਾ ਸੈਂਟਰਨ ਵਲੋਂ ਆਊਟ ਹੋ ਗਿਆ। ਭਾਰਤੀ ਟੀਮ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਰਵਿੰਦਰ ਜਡੇਜਾ 16 ਦੌੜਾਂ ਬਣਾ ਮੈਟ ਹੈਨਰੀ ਵਲੋਂ ਆਊਟ ਹੋ ਗਿਆ। ਹਾਰਦਿਕ ਪੰਡਯਾ 45 ਦੌੜਾਂ ਬਣਾ ਆਊਟ ਹੋਏ। ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ 5, ਕਾਈਲ ਜੈਮੀਸਨ ਨੇ 1, ਵਿਲੀਅਮ ਓਰੂਰਕੇ ਨੇ 1, ਮਿਸ਼ੇਲ ਸੈਂਟਨਰ ਨੇ 1, ਤੇ ਰਚਿੰਨ ਰਵਿੰਦਰਾ ਨੇ 1 ਵਿਕਟਾਂ ਲਈਆਂ।

ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿੱਚ ਆਪਣੀਆਂ ਥਾਂਵਾਂ ਪੱਕੀਆਂ ਕਰ ਚੁੱਕੀਆਂ ਹਨ ਪਰ ਇਹ ਮੈਚ ਗਰੁੱਪ ਏ ਵਿੱਚ ਸਿਖਰਲਾ ਸਥਾਨ ਤੈਅ ਕਰੇਗਾ, ਜੋ ਸੈਮੀਫਾਈਨਲ ਵਿੱਚ ਉਨ੍ਹਾਂ ਦੇ ਵਿਰੋਧੀ ਨੂੰ ਪ੍ਰਭਾਵਿਤ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਉਕਤ ਮੈਚ ਨਹੀਂ ਖੇਡ ਸਕਣਗੇ। ਅਜਿਹੀ ਸਥਿਤੀ ਵਿੱਚ ਸ਼ੁਭਮਨ ਗਿੱਲ ਕਪਤਾਨੀ ਕਰਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਸਟਾਰ ਭਾਰਤੀ ਕ੍ਰਿਕਟਰ ਦੀ ਭੈਣ ਦੀ Bollywood 'ਚ ਐਂਟਰੀ, Item Song ਰਿਲੀਜ਼

ਦੋਵੇਂ ਦੇਸ਼ਾਂ ਦੀ ਪਲੇਇੰਗ 11

ਭਾਰਤ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ

ਨਿਊਜ਼ੀਲੈਂਡ - ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਮੈਟ ਹੈਨਰੀ, ਕਾਈਲ ਜੈਮੀਸਨ, ਵਿਲੀਅਮ ਓਰੌਰਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News