IPL 2025: ਨਰਾਇਣ-ਚੱਕਰਵਰਤੀ ਦੀ ਫਿਰਕੀ ''ਚ ਫਸੀ ਦਿੱਲੀ, ਕੋਲਕਾਤਾ ਨੇ 14 ਦੌੜਾਂ ਨਾਲ ਜਿੱਤਿਆ ਮੈਚ
Tuesday, Apr 29, 2025 - 11:32 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 48ਵੇਂ ਮੈਚ ਵਿੱਚ ਕੋਲਕਾਤਾ ਨੇ ਦਿੱਲੀ ਨੂੰ 14 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿੱਚ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 204 ਦੌੜਾਂ ਬਣਾਈਆਂ। ਜਵਾਬ ਵਿੱਚ ਦਿੱਲੀ 9 ਵਿਕਟਾਂ ਗੁਆਉਣ ਤੋਂ ਬਾਅਦ ਸਿਰਫ਼ 190 ਦੌੜਾਂ ਹੀ ਬਣਾ ਸਕੀ ਅਤੇ ਕੋਲਕਾਤਾ ਨੇ ਮੈਚ 14 ਦੌੜਾਂ ਨਾਲ ਜਿੱਤ ਲਿਆ।