CWC 23 : ਅੱਜ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ, ਜਾਣੋ ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ 11

Sunday, Nov 12, 2023 - 11:54 AM (IST)

CWC 23 : ਅੱਜ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ, ਜਾਣੋ ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ 11

ਸਪੋਰਟਸ ਡੈਸਕ— ਭਾਰਤ ਅਤੇ ਨੀਦਰਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ ਦਾ 45ਵਾਂ ਮੈਚ ਦੁਪਹਿਰ 2 ਵਜੇ ਤੋਂ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਹੁਣ ਤੱਕ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਹੈ ਅਤੇ ਆਪਣੀ ਅਜੇਤੂ ਮੁਹਿੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਭਾਰਤ ਪਹਿਲਾਂ ਹੀ ਸੈਮੀਫਾਈਨਲ 'ਚ ਪ੍ਰਵੇਸ਼ ਕਰ ਚੁੱਕਾ ਹੈ ਜਦਕਿ ਨੀਦਰਲੈਂਡ ਲਈ ਇਸ ਮੈਚ 'ਚ ਕੁਝ ਨਹੀਂ ਬਚਿਆ ਹੈ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ-
ਹੈੱਡ ਟੂ ਹੈੱਡ (ਵਨਡੇ ਵਿੱਚ)
ਕੁੱਲ ਮੈਚ - 2
ਭਾਰਤ - 2 ਜਿੱਤਾਂ
ਨੀਦਰਲੈਂਡਜ਼ - ਜ਼ੀਰੋ
ਪਿੱਚ ਰਿਪੋਰਟ
ਐੱਮ. ਚਿੰਨਾਸਵਾਮੀ ਸਟੇਡੀਅਮ ਨੂੰ ਜੋ ਚੀਜ਼ ਵੱਖਰੀ ਬਣਾਉਂਦੀ ਹੈ ਉਹ ਇਸਦਾ ਆਕਾਰ ਹੈ। ਇਹ ਭਾਰਤ ਦੇ ਛੋਟੇ ਅੰਤਰਰਾਸ਼ਟਰੀ ਸਟੇਡੀਅਮਾਂ ਵਿੱਚੋਂ ਇੱਕ ਹੈ, ਜਿਸ ਕਾਰਨ ਇੱਥੇ ਦੌੜਾਂ ਬਣਾਉਣੀਆਂ ਮੁਕਾਬਲਤਨ ਆਸਾਨ ਹਨ। ਪਿੱਚ ਵੀ ਇਸ ਨਾਲ ਮਦਦ ਕਰਦੀ ਹੈ, ਵਿਕਟ ਵੱਡੇ ਪੱਧਰ 'ਤੇ ਸਮਤਲ ਹੁੰਦੀ ਹੈ, ਹਾਲਾਂਕਿ ਇਹ ਸਪਿਨਰਾਂ ਨੂੰ ਕਈ ਵਾਰ ਮਦਦ ਕਰ ਸਕਦਾ ਹੈ। ਇੱਥੇ ਪਹਿਲੀ ਪਾਰੀ ਦੀ ਔਸਤ ਕੁੱਲ 265 ਦੇ ਆਸ-ਪਾਸ ਹੈ ਜਿਸਦਾ ਮਤਲਬ ਹੈ ਕਿ ਸਾਨੂੰ ਬਹੁਤ ਸਾਰੇ ਉੱਚ ਸਕੋਰ ਵਾਲੇ ਮੈਚ ਦੇਖਣ ਨੂੰ ਮਿਲ ਸਕਦੇ ਹਨ।
ਮੌਸਮ
ਐਤਵਾਰ ਨੂੰ ਆਸਮਾਨ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਅਤੇ 59 ਫ਼ੀਸਦੀ ਨਮੀ ਅਤੇ 0 ਫ਼ੀਸਦੀ ਬਾਰਿਸ਼ ਹੋਵੇਗੀ। ਹਵਾ ਦੀ ਰਫ਼ਤਾਰ 19 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਇਹ ਵੀ ਜਾਣੋ
ਬੈਂਗਲੁਰੂ 'ਚ ਖੇਡੇ ਗਏ ਛੇ ਵਨਡੇ ਮੈਚਾਂ 'ਚ ਵਿਰਾਟ ਕੋਹਲੀ ਦੀ ਔਸਤ ਸਿਰਫ਼ 25.33 ਹੈ।
ਬਾਸ ਡੀ ਲੀਡੇ ਨੇ 2022 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਡੈਥ ਓਵਰਾਂ (41-50) ਵਿੱਚ 18 ਵਿਕਟਾਂ ਲਈਆਂ ਹਨ।
ਇਸ ਵਿਸ਼ਵ ਕੱਪ ਵਿੱਚ ਬੈਂਗਲੁਰੂ ਦਾ ਸਭ ਤੋਂ ਵਧੀਆ ਰਨ-ਪ੍ਰਤੀ-ਵਿਕਟ ਅਨੁਪਾਤ ਹੈ – 36.45 – ਜੋ ਪੁਣੇ (35.82) ਅਤੇ ਮੁੰਬਈ (35.73) ਨਾਲੋਂ ਥੋੜ੍ਹਾ ਬਿਹਤਰ ਹੈ।
ਸੰਭਾਵਿਤ ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਨੀਦਰਲੈਂਡਜ਼ : ਵੇਸਲੇ ਬਰੇਸੀ, ਮੈਕਸ ਓ'ਡੌਡ, ਕੋਲਿਨ ਐਕਰਮੈਨ, ਸਾਈਬ੍ਰੈਂਡ ਏਂਗਲਬ੍ਰੈਕਟ, ਸਕਾਟ ਐਡਵਰਡਸ (ਕਪਤਾਨ ਤੇ ਵਿਕਟਕੀਪਰ), ਬਾਸ ਡੀ ਲੀਡੇ, ਤੇਜਾ ਨਿਦਾਮਨੁਰੂ, ਲੋਗਨ ਵੈਨ ਬੀਕ, ਰੋਇਲੋਫ ਵੈਨ ਡੇਰ ਮਰਵੇ, ਆਰੀਅਨ ਦੱਤ, ਪਾਲ ਵੈਨ ਮੀਕੇਰੇਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News